ਪੰਨਾ:ਬੰਤੋ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦)

ਪ੍ਰੰਤੂ ਸਭ ਪਿਰਥਮੀ ਇਕ ਸਮਾਨ ਏ। ਮੈਂ ਨਾ ਹੀ
ਅਜ ਤਕ ਕਦੀ ਮਾਸ ਖਾਧਾ ਤੇ ਨਾ ਹੀ ਕਦੀ ਸਲੇਮਾਂ
ਵੇਖਿਆ। ਚੂੰਕਿ ਇਹ ਸਾਰੀਆਂ ਗੱਲਾਂ ਸੱਚੇ ਪਾਤਸ਼ਾਹ,
ਚਿੱਟਿਆਂ ਬਾਜਾਂ ਵਾਲੇ, ਨੀਲੇ ਘੋੜੇ ਤੇ ਸਵਾਰ, ਆਦ
ਜੁਗਾਦੀ ਦੇ ਪਵਿੱਤ੍ਰ ਖਿਆਲਾਂ ਨਾਲ ਟੱਕਰ ਖਾਂਦੇ ਹਨ,
ਇਸ ਵਾਸਤੇ ਸਾਧ ਸੰਗਤ (ਹੱਥ ਜੋੜ ਕੇ) ਮੈਂ ਦੋ ਕਰ
ਜੋੜ ਕਰ ਕੇ ਸਭ ਅਮੀਰ, ਗ੍ਰੀਬ, ਹਿੰਦੂ, ਮੁਸਲਮਾਨ,
ਹਸਾਈ, ਰੰਗੇਜ, ਮਰਦ ਤੀਵੀਆਂ ਤੇ ਖਾਸ ਕਰ ਕੇ
ਆਪਣੇ ਨੌਜਵਾਨਾਂ ਨੂੰ ਜ਼ੋਰਦਾਰ ਅਪੀਲ ਕਰਾਂਗਾ ਕਿ
ਵਾਹਿਗੁਰੂ ਦਾ ਵਾਜਾ ਆਵੇ।
ਸਾਰੀ ਸੰਗਤ---ਵਾਹਿਗੁਰੂ, ਵਾਹਿਗੁਰੂ।
ਪ੍ਰਚਾਰਕ---ਫਿਰ ਅਪੀਲ ਕਰਾਂਗਾ ਕਿ ਗੁਰੂ ਸਾਹਿਬਾਂ ਦੇ
ਕਾਰਨਾਮਿਆਂ ਨੂੰ ਮੰਨਣ ਕਰਦਾ ਹੋਇਆ, ਮੈਂ ਇਕ
ਗੱਲ ਕਹਿਣੋਂ ਕਦੀ ਨਹੀਂ ਝੁਕਿਆ। ਏਥੇ ਕਈ ਸੀ.
ਡੀ, ਦੇ ਆਦਮੀ ਜ਼ਰੂਰ ਹੋਣਗੇ। ਮੈਂ ਉਨ੍ਹਾਂ ਪਾਸ
ਵੀ ਦਰਖਾਸਤ ਕਰਾਂਗਾ। ਕਿਸ ਵਿੱਚ? ਆਪਣੀ
ਮਾਦਰੀ ਗੁਰਮੁਖੀ ਜ਼ਬਾਨ ਵਿੱਚ ਕਿਉਂਕਿ ਸਾਡਾ ਇਸ
ਨਾਲ ਪਿਆਰ ਹੈ, ਕਿ ਉਹ ਮੇਰਾ ਨਾਮ ਵੀ ਉਤਾਰ
ਲੈਣ ਬਲਕਿ ਡੈਰੀਆਂ ਛਪਵਾ ਦੇਣ। ਮੈਂ ਸਾਰੀ ਉਮਰ
ਕਦੀ ਕਿਸੇ ਤੋਂ ਡਰਿਆ ਨਹੀਂ (ਹਿੱਕ ਤੇ ਹੱਥ ਮਾਰ ਕੇ)
ਪੰਥ ਦੀ ਇਕ ਸ਼੍ਰੋਮਣੀ ਜਮਾਤ ਵਲੋਂ ਭੇਜਿਆ ਹੋਇਆ
ਸੂਰਮਾ ਹਾਂ। ਮੇਰਾ ਨਾਮ ਘਮੰਡਾ ਸਿੰਘ, ਪਿੰਡ ਉਚੜ
ਪੈੜੇ, ਡਾਕਖਾਨਾ ਖਾਸ ਤੇ ਜਿਲਾ (ਹੱਥ ਨਾਲ ਜ਼ਮੀਨ ਵਲ