ਪੰਨਾ:ਬੰਤੋ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੧)


ਇਸ਼ਾਰਾ ਕਰਦਾ ਹੋਇਆ) ਇਹੋ ਈ ਆ ਇਹੋ। ਉਹ
ਮਰਨੋਂ ਮੂਲ ਨਹੀਂ ਡਰਦੇ ਜਿਹਨਾਂ ਨੇ ਦਰਸ਼ਨ ਪਾ
ਲਏ ਨੇ। (ਇਹ ਬੋਲਦਾ ਹੋਇਆ ਬੈਠ ਜਾਂਦਾ ਏ।)

[ ਬੈਠਦਿਆਂ ਸਾਰ ਲਾਗੇ ਦੇ ਕਈ
ਆਦਮੀ ਥਾਪੀਆਂ ਦੇਂਦੇ ਨੇ,
ਵਿਚੋਂ ਇਕ ਦੋ ਬਦੋ ਬਦੀ ਲੱਤਾਂ
ਬਾਹਾਂ ਘੁੱਟਣ ਲੱਗ ਪੈਂਦੇ ਨੇ।
ਇਕ ਬੀਬੀ ਪੱਖਾ ਮਾਰਨ ਲੱਗ
ਪੈਂਦੀ ਏ ]

ਸਟੇਜ ਸੈਕਟਰੀ---ਹੁਣ ਦੇਸ਼ ਸੇਵਕ ਬੀਬੀ ਜੀ, ਜੋ ਕਿ ਹੁਣੇ ਈ
ਜੇਹਲੋਂ ਰਿਹਾ ਹੋ ਕੇ ਆਏ ਹਨ, ਉਹਨਾਂ ਅੱਗੇ
ਦਿਲੀ ਹਮਦਰਦੀ ਜ਼ਾਹਰ ਕਰਦਾ ਹੋਇਆ, ਹੱਥ
ਜੋੜ ਕੇ ਬੇਨਤੀ ਕਰਾਂਗਾ ਕਿ ਉਹ ਆਪ ਨੂੰ ਸਾਰੀ
ਸੰਗਤ ਦੇ ਸਾਹਮਣੇ ਨਿਹਾਲ ਕਰਨ।

[ ਬੀਬੀ ਸਟੇਜ ਤੇ ਆ ਜਾਂਦੀ ਏ।
ਸਿਰ ਤੇ ਖੱਟੀ ਦਸਤਾਰ ਤੇ ਕਾਲਾ
ਦੁਪੱਟਾ ਏ। ਕਮੀਜ਼ ਤੇ ਸਲਵਾਰ
ਚਿੱਟੇ ਖੱਦਰ ਦੇ ਸੱਜੇ ਹੱਥ ਵਿਚ,
ਸਿਰੀ ਸਾਹਬ ਤੇ ਖੱਬੇ ਨਾਲ
ਘੜੀ ਬੱਧੀ ਹੋਈ ਏ। ]