ਪੰਨਾ:ਬੰਤੋ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨)


ਬੀਬੀ---(ਫਤੇ ਬੁਲਾ ਕੇ) ਪਿਆਰੀ ਸੰਗਤ, ਵੀਰੋ ਤੇ ਭੈਣੋ!
ਅਰਜਣ---(ਚੰਨਣ ਨੂੰ ਅਰਕ ਮਾਰ ਕੇ ਲੈ ਕਰ ਗੱਲ, ਪਈ ਆਹ
ਜੂ ਸੁਣਨ ਵਾਲੀ ਤੇ। ਪਰ ਇੱਕ ਗੱਲ ਏਹਨੂੰ ਪੱਗ
ਨਹੀਂ ਸੀ ਬੰਨ੍ਹਣੀ ਚਾਹੀਦੀ!
ਬੀਬੀ---ਪਿਆਰੇ ਵੀਰੋ, ਬੀਬੀਓ ਤੇ ਭੈਣੋ, ਮੇਰੇ ਵੀਰ ਨੇ
ਕੋਈ ਗੱਲ ਐਸੀ ਨਹੀਂ ਛੱਡੀ ਜਿਹੜੀ ਕਿ ਮੈਂ
ਆਪ ਦੇ ਸਾਹਮਣੇ ਪੇਸ਼ ਕਰ ਸਕਾਂ।
ਇਕ ਬਜ਼ੁਰਗ-(ਖੜਾ ਹੋ ਕੇ, ਗਲ ਵਿੱਚ ਪੱਲਾ ਪਾ ਕੇ ਤੇ ਹੱਥ ਜੋੜ ਕੇ)
ਓ ਤੇ ਮੈਂ ਬੜਬੋਲਾ ਈ ਆਂ, ਪਰ ਸਾਰੀ ਸਾਧ
ਸੰਗਤ, ਮੈਨੂੰ ਇਸ ਗੱਲ ਦੀ ਵੜੀ ਸਾਰੀ ਕਰ ਕੇ
ਨਮੋਸ਼ੀ ਆਈ ਆ ਪਈ ਇਹ ਬੀਬੀ ਸਾਡੀਆਂ
ਨੌਹਾਂ ਧੀਆਂ ਵਰਗੀ ਹੋ ਕੇ ਸਾਨੂੰ ਸਾਰਿਆਂ ਵੱਡਿਆਂ
ਛੋਟਿਆਂ ਨੂੰ ਵੀਰ ਵੀਰ ਈ ਆਖੀ ਤੁਰੀ ਜਾਂਦੀ ਆ।
ਸਟੇਜ ਸੈਕਟਰੀ---ਛੇਤੀ ਨਾਲ ਉੱਠ ਕੇ) ਭਾਈ ਸਾਹਬ, ਹੇ ਭਾਈ
ਸਾਹਬ, ਭਜਨ ਕਰੋ, ਇਹ ਸੰਗਤ ਹੈ ਕੋਈ ਕੋੜਮਾਂ
ਨਹੀਂ ਕੱਠਾ ਹੋਇਆ ਹੋਇਆ। ਜੇਕਰ ਨਹੀਂ ਸੁਣ
ਸਕਦੇ ਤੇ ਬਾਹਰ ਹੋ ਜਾਉ।

[ ਨੇੜੇ ਦੇ ਆਦਮੀ ਉਸ ਨੂੰ ਬਹਾ
ਦਿੰਦੇ ਨੇ ]
ਬੀਬੀ---ਪਿਆਰੇ ਵੀਰੋ (ਬਜ਼ੁਰਗ ਵੱਲ ਮੂੰਹ ਕਰ ਕੇ ਤੇ ਮੁਸਕਰਾ ਕੇ)
ਪਿਤਾ ਜੀਓ! ਮੈਂ ਦੱਸਣਾ ਤੇ ਕੁਝ ਹੋਰ ਸੀ ਪਰ
ਬਾਬੇ ਜੀ ਨੂੰ ਕਿਸੇ ਗੱਲ ਦਾ ਟਪਲਾ ਲੱਗ ਗਿਆ।