ਪੰਨਾ:ਬੰਤੋ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩)


ਇਸ ਲਈ ਮੈਂ ਇਹਨਾਂ ਦਾ ਸਹਿੰਸਾ ਨਵਿਰਤ
ਕਰਨਾ ਵੀ ਆਪਣਾ ਫਰਜ਼ ਸਮਝਦੀ ਹਾਂ। ਅਜ
ਕਲ ਦਾ ਜ਼ਮਾਨਾ ਉਹ ਨਹੀਂ ਕਿ ਜਦੋਂ ਇਸਤ੍ਰੀ
ਜਾਤੀ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ।
ਅਜ ਕਲ ਰੌਸ਼ਨੀ ਦਾ ਜ਼ਮਾਨਾ ਆ ਰਿਹਾ ਏ।
ਕਿਸੇ ਵੀ ਮੁਲਕ ਦੀ ਤ੍ਰੱਕੀ ਹੋਣੀ ਮੁਸ਼ਕਲ ਏ ।
ਜਿੰਨਾਂ ਚਿਰ ਕਿ ਉਸ ਮੁਲਕ ਵਿਚ ਇਸਤ੍ਰੀ ਜਾਤੀ
ਦੀ ਇਜ਼ਤ ਨਹੀਂ। ਇਸ ਤੋਂ ਮੇਰਾ ਭਾਵ ਸਮਾਨਤਾ
ਦਾ ਹੈ, ਤੇ ਸਮਾਨਤਾ ਪ੍ਰਾਪਤ ਕਰਨ ਦਾ ਜ਼ਾਹਿਰੀ
ਸਬੂਤ ਭੈਣ ਭਰਾਵਾਂ ਵਾਲੀ ਸਾਂਝੀ ਮਿਲ-ਵਰਤਨ
ਤੋਂ ਮਿਲ ਸਕਦਾ ਹੈ। ਸਾਧ ਸੰਗਤ, ਗੁਰੂ ਦੇ ਦਰ
ਦੀ ਸਭ ਤੋਂ ਉੱਚੀ ਪਦਵੀ ਹੈ ਤੇ ਜੇਕਰ ਇਸਤ੍ਰੀ ਨੂੰ
ਇਸ ਵਿਚ ਵੀ ਸਮਾਨਤਾ ਪ੍ਰਾਪਤ ਨਹੀਂ ਹੋ ਸਕਦੀ
ਤਾਂ ਸਾਡੇ ਵਿਚਾਰ ਸਭ ਨਿਸ਼ਫਲ ਹੈ।
ਹੁਣ ਮੈਂ ਇਕ ਪ੍ਰੇਮ ਵਾਲਾ ਸ਼ਬਦ ਪੜ੍ਹ ਕੇ ਭੋਗ
ਪਾਵਾਂਗੀ ਕਿਉਂਕਿ ਪ੍ਰਬੰਧਕਾਂ ਦੀ ਚਿੱਠੀ ਆ ਗਈ
ਏ। ਸਾਰੀ ਸੰਗਤ ਬੜੇ ਪ੍ਰੇਮ ਨਾਲ ਸਰਵਨ ਕਰੇ।

[ ਜੋੜੇ ਹੋਏ ਹੱਥਾਂ ਦਾ ਉਤਾਂਹ ਨੂੰ
ਇਸ਼ਾਰਾ ਕਰ ਕੇ ਬੋਲਦੀ ਏ ]

ਸੱਚ ਖੰਡ ਨੂੰ ਪਉੜੀਆਂ ਲਾਈਆਂ,
ਬਾਬੇ ਨਾਨਕ ਨੇ।
ਬਾਕੀ ਸੰਗਤ-ਸੱਚ ਖੰਡ ਨੂੰ ਪਉੜੀਆਂ ਲਾਈਆਂ,