ਪੰਨਾ:ਬੰਤੋ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪)


ਬਾਬੇ ਨਾਨਕ ਨੇ।
[ ਬੀਬੀ ਬੈਠ ਜਾਂਦੀ ਏ ]

ਸਟੇਜ ਸੈਕਟਰੀ-(ਖੜਾ ਹੋ ਕੇ) ਆਹ ਹੁਣੇ ਈ ਖਬਰ ਮਿਲੀ ਏ ਕਿ
ਦਰਸ਼ਨ ਕਰਨ ਲਈ ਜਾ ਰਹੀ ਇਕ ਨੌਜਵਾਨ
ਬੀਬੀ ਦੇ ਕੰਨੋਂ ਕਿਸੇ ਮੇਰੇ ਵੀਰ ਨੇ ਗੈਰ ਕਾਰਵਾਈ
ਕਰਦਿਆਂ ਹੋਇਆਂ ਕਾਂਟਾ ਧੂਹ ਲਿਆ ਹੈ। ਖੁਸ਼ੀ
ਦੀ ਗੱਲ ਇਹ ਆ ਕਿ ਪ੍ਰਬੰਧਕਾਂ ਦੀ ਮਦਤ ਨਾਲ
(ਮੁਸਕਰਾਉਂਦਾ ਹੋਇਆ) ਜ਼ੇਵਰ ਬੀਬੀ ਨੂੰ ਮੁੜ
ਵਾਪਸ ਮਿਲ ਗਿਆ ਹੈ। ਹੋਰ ਖੁਸ਼ੀ ਦੀ ਗਲ ਇਹ
ਹੈ ਕਿ ਬੀਬੀ ਵੀ ਸਾਡੇ ਪਾਸ ਪਹੁੰਚ ਗਈ ਏ।

[ ਦੀਵਾਨ ਵਿਚੋਂ ਆਵਾਜ਼ਾਂ ]

ਕਿਹੜੀ ਹੈ, ਕਿੱਥੇ ਹੈ, ਦਰਸ਼ਨ ਕਰਾਓ। ਸਾਰੀਆਂ
ਗੱਲਾਂ ਨਾਲੋਂ ਬੀਬੀ ਨੂੰ ਦੋ ਮਿੰਟ ਲਈ ਤਖਤ ਪੋਸ਼
ਤੇ ਕਿਉਂ ਨਹੀਂ ਖੜਿਆਂ ਕਰ ਦਿੰਦੇ।
ਸਟੇਜ ਸੈਕਟਰੀ---(ਖੜਾ ਹੋ ਕੇ) ਸੰਗਤਾਂ ਬੀਬੀ ਦੇ ਦਰਸ਼ਨਾਂ ਲਈ
ਬੜੀਆਂ ਉਤਾਵਲੀਆਂ ਹੋ ਰਹੀਆਂ ਹਨ ਸੋ ਮੈਂ ਵੀ
ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਆਪ
ਦੋ ਮਿੰਟ ਲਈ ਸਟੇਜ ਤੇ ਆ ਜਾਣ।

[ ਬੀਬੀ ਵਲੋਂ ਕੁਝ ਨਾਂਹ ਨੁੱਕਰ
ਹੁੰਦੀ ਏ, ਪਰ ਨਾਲ ਦੇ ਲੋਕ
ਬਦੋ ਬਦੀ ਉਠਾ ਦਿੰਦੇ ਨੇ ]