ਪੰਨਾ:ਬੰਤੋ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੫)



ਝਾਕੀ ਦੂਜੀ


ਸੜਕ ਲਾਗੇ ਬੈਠਕ



[ ਉਹੀ ਸ਼ਹਿਰ, ਮੋਟਰਾਂ ਦੇ ਅੱਡੇ ਲਾਗੇ
ਇਕ ਬੈਠਕ ਵਿੱਚ ਹੀ ਆਪਣੇ
ਸਾਥੀਆਂ ਸਮੇਤ ਬੰਤੋ ਨੂੰ ਵੇਚਣ ਦੀਆਂ
ਗੋਂਦਾਂ ਗੁੰਦ ਰਿਹਾ ਏ ]

ਮਾਹੀ---ਕੁਝ ਲੈ ਲੈਂਦੇ ਡੰਗਰ ਵੱਛਾ ਬਜਾਈ ਦਾ ਮੌਕਾ ਸੀ, ਕੁਝ
ਬਣਾ ਲੈਂਦੇ ਲੀੜੇ ਲੱਤੇ। ਓ ਤੇ ਜੁੱਤੀਆਂ ਵੀ ਘਸ
ਗਈਆਂ, ਤੇ ਬਾਕੀ ਦਿਆਂ ਨਾਲ ਓਨੇ ਜਣੇ ਕਰ ਕਰਾ
ਕੇ ਮਾਮਲਾ ਤਾਰ ਦੇਂਦੇ, ਪਰ ਸਾਡੀ ਕਿਸਮਤ!
ਕੇਸਰ---ਪਈ ਬੜੀ ਛਿੱਟ ਵੇਖੀ ਆ ਮੈਂ ਤੇ ਆਹ ਰੰਨ।
ਮਾਹੀ---ਤੇ ਤੂੰ ਅੱਗੇ ਇਹੋ ਜੇਹੀਆਂ ਨੂੰ ਜਾਣਦਾ ਨਹੀਂ? ਭਾਈ
ਤੇ ਏਹਨਾਂ ਦੇ ਦਸ ਬਾਰਾਂ ਵੀਹਾਂ ਚਲਿੱਤਰ ਦੱਸਦਾ ਹੁੰਦਾ।
ਰੱਖਣ ਨੂੰ ਤੇ ਸੁਰਜੂ, ਤੇਰੀ ਗੱਲ ਖੁਣੋਂ ਘਰ ਈ ਰੱਖ
ਲਈਏ, ਪਰ ਨਵੇਂ ਸੂਰਜ ਸੂਟ ਬਣਾ ਬਣਾ ਕਿੱਥੋਂ
ਦੇਈਏ ਏਹਨੂੰ? ਤੂੰ ਤੇ ਆਪ ਸਿਆਣਾ, ਦੱਸ ਖਾਂ
(ਕੇਸਰ ਵੱਲ ਮੂੰਹ ਕਰ ਕੇ) ਕਰਦਾ ਹੌਸਲਾ?
ਸੁਰਜੂ--(ਕੇਸਰ ਨੂੰ) ਮਾਰ ਲਾ ਹੱਥ ਜੇ ਵੱਜਦਾ ਈ ਮਿੱਠਿਆਂ
ਚੌਲਾਂ ਨੂੰ ਤੇ। ਖਾਣਾ ਤੇ ਸਾਰਿਆਂ ਨੇ ਆਪੋ ਆਪਣਾ
ਨਸੀਬ ਆ ਖਵਰਿਆ ਤੇਰੇ ਨਾਲ ਸੁਰ ਬਣੇ ਤੇ ਜਾਣ