ਪੰਨਾ:ਬੰਤੋ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੮)


ਲੱਗੀ ਦੇਸ ਪੈਸੇ ਵੀ ਵਟਾ ਜਾਏ।
ਕੇਸਰ---ਸੱਚੀ ਗੱਲ ਪੁੱਛੋ ਤੇ ਸਗੋਂ ਜਦੋਂ ਦਾ ਆਹ ਮੈਂ ਤੁਹਾਡੇ
ਨਾਲ ਰਲ ਕੇ ਏਹਨਾਂ ਕਿੱਤਿਆਂ ਵਿੱਚ ਪੈ ਗਿਆਂ, ਸਗੋਂ
ਅੱਧਾ ਹੋ ਗਿਆਂ। ਘਰ ਦੇ ਨੇ ਤੇ ਵੱਖ ਛੁਹਣ ਨਹੀਂ
ਦੇਦੇ, ਕੁੱਤੇ ਵਾਂਗ ਦੁਰਕਾਰਦੇ ਨੇ। ਅੱਗੇ ਜੀਹਦੇ ਕੋਲੋਂ
ਮਰਜੀ ਸੀ ਗਰਜ ਪੂਰੀ ਕਰ ਲਈਦੀ ਸੀ, ਪਰ ਹੁਣ ਤੇ
ਕੋਈ ਲਾਗੇ ਨਹੀਂ ਢੁੱਕਣ ਦਿੰਦਾ।
ਸੁਰਜੂ---ਤੇ ਤੁਹਾਥੋਂ ਕੀ ਲੁਕਾ ਆ, ਭਰਾ ਨੇ ਤੇ ਉਹ ਵੱਖ ਮੈਥੋਂ
ਨੱਕ ਜਿੰਦ ਆਏ ਹੋਏ ਆ। ਭਰਜਾਈਆਂ ਆਂਹਦੀਆਂ
ਤੈਨੂੰ ਕਾਹਦਾ ਹਿੱਸਾ ਦੇਈਏ ਕਰ ਤੇ ਖਾਹ।
ਮਾਹੀ---ਠੀਕ ਪਈ ਬਾਪੂ ਦੀ ਗਲ ਖੁਣੋ ਸੱਚ ਵਿਚ ਈ
ਬਰਕਤਾਂ ਨੇ, ਮੇਰਾ ਤੇ ਸਗੋਂ ਘਰ ਦਾ ਦੁੱਜੇ ਬੰਨੇ ਬੂਹਾ
ਲਗ ਗਿਆ, ਪਰ ਜਿੰਨਾਂ ਚਿਰ ਮੇਰੀ ਜਿੰਦਗਾਨੀ ਆਂ
ਬੰਤੀ ਨੂੰ ਚੰਨਣ ਦੇ ਨਾ ਜਾਣ ਦੇਉਂ। (ਦਰਵਾਜ਼ੇ ਦਾ ਖੜਕਾ
ਸੁਣ ਕੇ) ਲਉ ਪਈ ਆ ਗਈ ਜੇ।

[ ਬੰਤੋ ਆ ਜਾਂਦੀ ਏ ]
ਸੁਰਜੂ---(ਹੱਸ ਕੇ) ਆਖਦੀ ਹੋਣੀ ਆਂ ਪਰ੍ਹਾਂ ਨਹਾ ਵੀ ਜਾਵਾਂ ਮੁੜ
ਕੇ ਫੇਰ ਕਿਤੇ ਨਸੀਬਾਂ ਨਾਲ।
ਮਾਹੀ---ਵੇਖ ਲਾ ਸੂਰਜੁ, ਕੁਣਕਾ ਖਾ ਕੇ ਕਿੱਡੀ ਮੋਟੀ ਹੋ ਆਈ
ਆ ਤੇਰੀ ਭਾਬੀ। ਦੁਪੱਟੇ ਤੇ ਖੂਨ ਦੇ ਨਿਸ਼ਾਨ ਵੇਖ ਕੇ) ਤੇ
ਆਹ ਕਿੱਥੋਂ? ਪੁਆ ਆਈ ਜੂ ਕੇਸਰਾ, ਕੇਸਰ ਕਿਸੇ
ਤੇਰੇ ਵਰਗੇ ਕੋਲੋਂ।