ਪੰਨਾ:ਬੰਤੋ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੯)


ਕੇਸਰ---(ਲਮਕਾ ਕੇ) ਭਾਊ, ਸਾਥੋਂ ਗ੍ਰੀਬਾਂ ਤੋਂ ਕਉਣ ਪਵਾਉਂਦਾ
ਕੇਸਰਾਂ ਵਰਗੀਆਂ ਚੀਜ਼ਾਂ?
ਬੰਤੋ---(ਕੰਨ ਤੋਂ ਪੱਲਾ ਲਾਹ ਕੇ) ਲਉ ਪਵਾ ਲਉ, ਜਿੰਨਾ ਜੀ
ਕਰਦਾ ਜੇ।
ਸੁਰਜੂ---(ਲੰਮਾ ਸਾਹ ਭਰ ਕੇ) ਹੱਅ-ਹਾ, ਹੈਂ! ਤਾਂ ਤੇ ਲੈ ਈ ਗਏ।
ਕੇਸਰ---ਵੇਖ ਉਏ ਮਾਹੀ (ਹੋਰ ਹੈਰਾਨ ਹੋ ਕੇ) ਹੋੜੀਓ।
ਮਾਹੀ--ਮੈਂ ਤੇ ਏਹਨੂੰ ਜਾਣ ਲੱਗਿਆਂ ਈ ਵਰਜਿਆ ਸੀ ਪੁੱਛ
ਖਾਂ, ਪਈ ਤੂੰ ਕੱਲੀ ਨਾ ਜਾਵੀਂ।
ਬੰਤੋ---(ਕਾਂਟਾ ਵਖਾਉਂਦੀ ਹੋਈ) ਕਾਂਟਾ ਮੈਂ ਜਾਣ ਦੇਦੀ ਸਾਂ ਮੇਰੇ
ਮੱਦੂਛਾਂਗੀਆਂ ਦਾ? ਓੜਕ ਨੂੰ ਮੈਂ ਵੀ ਤੇ ਜੱਟੀ ਸਾਂ।
ਕੇਸਰ---ਠੀਕ ਪਈ ਰੰਨ ਜੱਟੀ ਤੇ ਹੋਰ ਸਭ ਚੱਟੀ।
ਸੁਰਜੂ---ਤੇ ਮੱਦੂਛਾਂਗੇ ਵਾਲੀਏ ਤੂੰ ਉਹਨੂੰ ਜਾਣ ਕਿਉਂ ਦਿੱਤਾ
ਫੇਰ?
ਬੰਤੋ---ਤੂੰ ਜਾਂਣ ਆਂਹਦੀ, ਮੈਂ ਤੇ ਉਹਦੀ ਮਰੋੜੀ ਤੋਂ ਫੜ
ਲਿਆ ਸੀ ਲਗਦੇ ਪੈਰ ਈ। ਤੂੰ ਜਾਵੇਂ ਕਿੱਥੇ ਮਾਂ ਦਿਆ
ਦੁੱਧ-ਪੀਣਿਆਂ।
ਮਾਹੀ---ਅੱਛਾ ਤੇ ਫੇਰ।
ਬੰਤੋ---ਤੇ ਫੇਰ ਕੀ, ਹੋ ਗਈ ਖਿਲਕਤ ਕੱਠੀ ਕਿ ਆ ਗਈਆਂ।
ਕਾਲੀਆਂ ਦੀਆਂ ਡਾਰਾਂ ਦੀਆਂ ਡਾਰਾਂ, ਫੇਰ ਛੁਟੇ ਨਹੀਂ
ਨਾ ਜਕਾਰੇ ਅਣਿਆ ਸਿੱਧੇ ਜਹੇ! (ਬੁਲ੍ਹ ਤੇ ਉਂਗਲ ਰੱਖਦੀ
ਹੋਈ) ਫੜ ਲਿਆ ਓਹਨਾਂ ਨੂੰ ਤੇ ਨਾਲੇ ਮੈਨੂੰ ਵੀ, ਤੇ ਲੈ
ਗਏ ਆਪਣੀ ਬੈਡਕ 'ਚ। ਓਥੇ ਜਾਂਦਿਆਂ ਈ ਚਾਰੇ
ਬੰਨਿਉਂ ਪਾਹਰਿਆਂ ਪਾਹਰਿਆ ਹੋਣ ਲੱਗ ਪਈ। ਫੇਰ