ਪੰਨਾ:ਬੰਤੋ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੦)


ਜਥੇਦਾਰ ਨੇ ਉਹਨਾਂ ਨੂੰ ਥੋੜਾ ਜਿਹਾ ਝਾੜਿਆ, ਤੇ ਗੁੱਝੀ
ਮਾਰ ਮਾਰੀ। (ਕੰਨਾਂ ਨੂੰ ਹੱਥ ਲਾ ਕੇ) ਤੋਬਾ ਮੇਰੀ ਤੋਬਾ, ਪਰ
ਮੁੰਡੇ ਵੀ ਵਿੱਚੇ ਵਿੱਚ ਈ ਪੀ ਗਏ। ਸਗੋਂ ਬਾਹਰ ਦੇ
ਆਦਮੀ ਥਰ ਥਰ ਕੰਬਣ।
ਸੁਰਜੂ---ਹੋਣੇ ਨੇ ਕੋਈ ਹਰੀ ਪਰੀਆਂ ਵਰਗੇ।
ਬੰਤੋ---ਖਵਰਿਆ ਕਉਣ ਸੀ ਦਾਦੇ ਮਘਾਉਣੇ। ਕੰਨਾਂ ਤਾਈਂ
ਖੂੰਡ ਤੇ ਟਕੂਏ ਫੜੇ ਹੋਏ ਤੇ ਲਾਇਆ ਹੋਇਆ ਮੁੱਛਾਂ ਨੂੰ
ਤਾ। ਲੋਕਾਂ ਨੇ ਬਥੇਰਾ ਆਖਿਆ ਵੇਖਿਆ ਤੇ ਫੇਰ ਕਿਤੇ
ਮੁੱਦਤਾਂ ਪਿੱਛੋਂ ਭਾਈਆਂ ਮੁੰਡੇ ਮੰਨਣ ਵਿੱਚ ਆਏ। ਮੈਂ
ਤੇ ਅੱਜ ਕੰਨਾਂ ਨੂੰ ਹੱਥ ਲਾਉਂਦੀ ਹੋਈ) ਕੰਨਾਂ ਨੂੰ ਹੱਥ ਲਾਏ
ਆ।
ਕੇਸਰ---ਹੋਇਆ ਸੱਟ ਪੇਟ ਲੱਗ ਈ ਜਾਂਦੀ ਆ,ਆਖਰ ਕੀ ਆ
ਗਈ। ਕੀ ਨਗੂਣੀ ਗੱਲੋਂ ਕੰਨਾਂ ਨੂੰ ਹੱਥ ਲਾਉਣੇ ਹੋਏ।
ਨਾਲੇ ਕਿਉਂ ਪਈ ਕੇਸਰਾ, ਉਹ ਤੇ ਆਪ ਵੜਾ ਹਕੀਮ
ਆ, ਏਹੋ ਜਹੇ ਯਕਮ ਤੇ ਉਹ ਫੂਕ ਮਾਰ ਕੇ ਹਟਾ ਦੇਂਦਾ।
ਕਈਆਂ ਸ਼ਹਿਰਾਂ ਵਿਚ ਤੇ ਪਹਿਲਾਂ ਉਹਦੀਆਂ ਡਾਕਡਾਰੀ
ਦੀਆਂ ਹੱਟੀਆਂ ਈ ਚਲਦੀਆਂ ਨੇ।
ਕੇਸਰ---(ਬੰਤੋ ਵਲ ਮੂੰਹ ਕਰ ਕੇ) ਉਹਦੀਆਂ ਕਉਣ ਰੀਸਾਂ ਕਰ
ਸਕਦਾ।
ਮਾਹੀ---ਤੇ ਨਾਲੇ ਉਹਨੂੰ ਗਹਿਣੇ ਗੱਟੇ ਦੀ ਪ੍ਰਵਾਹ ਕੀ?
ਸੁਨਿਆਰੇ ਜੂ ਹੋਏ, ਨਾਲੇ ਬੰਤੋ ਸ਼ਹਿਰੀ ਏ। ਕਿਉਂ
ਪਈ ਵੇਖੇ ਸੀ ਨਾ ਘਰੋਂ ਕਿੱਡੇ ਰਾਜੂ ਨੇ। ਓਦਨ ਅਸੀਂ
ਬੰਤ ਕੋਰੇ ਚਲੇ ਤੇ ਗਏ, ਓਹਨਾਂ ਨੇ ਜੇਹੜਾ ਸਾਨੂੰ ਸਿਰਾਂ