ਪੰਨਾ:ਬੰਤੋ.pdf/74

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੬੩)


ਦਿਲ ਨਾ ਦੁਖੇ। (ਮਾਹੀ ਨੂੰ) ਵੇ ਮੈਂ ਤੇਰੇ ਲਈ ਬੁਰਸ਼ਿਆ,
ਭਲਾ ਮਾਣਸ ਛੱਡਿਆ। ਮੇਰੇ ਹਬੱਕੇ ਦੇ ਮਾਰੇ ਨੇ ਓਨ
ਮਰਨਾ ਕਬੂਲ ਕੀਤਾ ਤੇ ਹਵਾਲਾਟਾਂ ਕੱਟੀਆਂ। ਜੇ ਮੈਨੂੰ
ਪਤਾ ਹੁੰਦਾ ਪਈ ਤੂੰ ਪਹਿਲਾਂ ਚਾੜ੍ਹ ਕੇ ਸਮਾਨੇ ਤੇ ਫੇਰ
ਪਿੱਛੋਂ ਕੱਟ ਦੇਣੀ ਆਂ ਤੇ ਮੈਂ ਮਾਰ ਕੇ ਬੁੱਕਲ ਤੁਰ
ਪੈਂਦੀ ਤੇ ਤੇਰਾ ਨੱਕ ਕੰਨ ਘੜ ਕੇ ਵੱਢ ਦੇਂਦੀ ਉਦੋਂ
ਈ। ਪਰ ਔਂਤਰਿਆ ਇਹ ਮੇਰਾ ਈ ਜੇਰਾ ਸੀ।
ਸੁਰਜੂ---ਜੇਰਾ ਬੰਤਾਂ ਅੱਗੇ ਕੀਤਾ ਈ ਤੇ ਭਲਾ ਹੁਣ ਨਹੀਂ
ਕਰਨਾ, ਦੁਖ ਸੁਖ ਨਾਲ ਈ ਏ ਨਾ ਬੰਦੇ ਦੇ।
ਬੰਤੋ---(ਮਰੋੜਾ ਮਾਰ ਕੇ) ਚੱਲ ਤੂੰ ਵੱਡੇ ਦੁਖ ਸੁਖ ਵਾਲਾ,
ਹੌਂਸਲਾ ਕਰੋ ਤੁਸੀਂ, ਜਿਹਨਾਂ ਨੂੰ ਕੋਈ ਢੋਈ ਨਹੀਂ ਕਿ।
(ਮਾਹੀ ਹੈਰਾਨਗੀ ਵਿਚ ਚੁੱਪ ਰਹਿੰਦਾ ਏ)
ਕੇਸਰ---ਕੋਈ ਨਹੀਂ ਤੈਨੂੰ ਧੱਕਾ ਦੇਂਦੇ (ਸਾਥੀਆਂ ਨੂੰ) ਚਲੋ ਉਏ
ਕਲ੍ਹਾ ਨਾ ਵਧਾਉ, ਤੰਦੂਰ ਤੋਂ ਰੋਟੀਆਂ ਖਾ ਆਈਏ।
(ਮਾਹੀ ਨੂੰ) ਤੂੰ ਏਥੇ ਰਹੁ, ਤੇਰੇ ਤੇ ਬੰਤਾਂ ਲਈ ਅਸੀਂ ਰੋਟੀ
ਲੈ ਕੇ ਝਬਦੇ ਮੁੜੇ ਈ। (ਚਲੇ ਜਾਂਦੇ ਨੇ)
ਬੰਤੋ---ਮੈਨੂੰ ਤੇ ਸਾਰੇ ਠੱਗ ਈ ਟੱਕਰੇ, ਕੋਈ ਪਿਆਰ ਮੁਹੱਬਤ
ਵਾਲਾ ਨਾ ਜੁੜਿਆ। ਮੇਰੇ ਈ ਨਸੀਬ ਮਾੜੇ ਆ ਕਿ।
ਘਰ ਭਾਵੇਂ ਇੱਕ ਦੇ ਸਾਂ ਸਾਰਾ ਪਿੰਡ ਮੇਰੀਆਂ ਬੁੱਤੀਆਂ
ਕਰਦਾ ਸੀ। ਨਖੱਤਿਆਂ ਨੇ ਪਹਿਲਾਂ ਮੇਰੇ ਕੰਨ ਚੋਂ ਵੀ
ਨਹੀਂ ਕੱਢ ਛੱਡਿਆ। ਮੈਨੂੰ ਮੱਦੂਛਾਂਗੀਏ ਮਾੜੇ ਸੀ?
ਮੈਨੂੰ ਤੇ ਉਹ ਵੇਲਾ ਯਾਦ ਆਵੇ ਤੇ ਭੁੱਬਾਂ ਨਿਕਲਦੀਆਂ,
ਜਦੋਂ ਚੰਨਣ ਆਖੇ ਬੰਤੀਏ, ਮੇਰੇ ਲਈ ਤੇ ਤੂੰ ਕੋਈ ਦੇਵੀ