ਪੰਨਾ:ਬੰਤੋ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੫)


[ਚੰਨਣ ਦੀ ਟੋਲੀ ਛੇਤੀ ਨਾਲ ਦਰਵਾਜੇ ਨੂੰ
ਧੱਕ ਕੇ ਅੰਦਰ ਵੜ ਜਾਂਦੀ ਏ ]
ਚੰਨਣ---(ਡਾਂਗ ਉੱਘਰਦਾ ਹੋਇਆ) ਹੁਣ ਤੂੰ ਜਾਈਂ ਨਾ।
ਅਰਜਣ---(ਮਾਹੀ ਦੇ ਲੱਕ 'ਚ ਡਾਂਗ ਮਾਰਦਾ ਹੋਇਆ) ਕਿਉਂ ਉਏ
ਜਬਰੂ, ਹੁਣ ਕਿੱਥੇ? ਉਹ ਬਸ਼ਰਮਾ ਤੂੰ ਕੀ ਸਮਝਿਆ,
ਏਹਦਾ ਕੋਈ ਨਹੀਂ ਪਿੱਛਾ ਕਰਨ ਵਾਲਾ, ਤੇਰਾ ਚੰਗਾ
ਦਾ ਲੱਗਾ ਨਾ ਏਥੇ। ਓਦਨ ਈ ਤੇਰੀ ਕਿਸਮਤ ਚੰਗੀ
ਸੀ ਤੂੰ ਬੱਚੂ ਬਚ ਕੇ ਚਲਿਆ ਗਿਉਂ। ਹੁਣ ਸੱਦ ਖਾਂ
ਜਿਹੜਾ ਤੇਰਾ ਵੱਡਾ ਹਮਦਰਦੀ ਆ! ਉਏ ਭਰਾ ਬਣ
ਕੇ ਤੂੰ ਏਦਾਂ ਕਰਨਾ ਸੀ?
ਮਾਹੀ---ਉਏ ਤੁਸੀਂ ਮੈਨੂੰ ਇੱਕ ਨਾ ਸਮਝਿਓ, ਮੇਰੇ ਨਾਲ ਐਸ
ਵੇਲੇ ਰੱਬ ਜੇ।
ਚੰਨਣ---(ਹੁੱਜ ਮਾਰਦਾ ਹੋਇਆ) ਖਲੋ ਜਾਹ ਤੇਰੇ ਐਹੋ ਜੇਹੇ ਰੱਬ
ਬਣਾਉਣ ਵਾਲੇ ਦੀ।
ਈਸਰ---ਤੇ ਅਸੀਂ ਤੇਰੇ ਭਾਣੇ ਓਦਨ ਦੇ ਰੱਬ ਤੋਂ ਬਿਨਾ ਈ ਪਏ
ਫਿਰਦੇ ਆਂ।
ਮਹਿੰਗਾ---ਇਹ ਕੀ ਆਂਹਦਾ (ਬੁਲਬਲੀ ਮਾਰ ਕੇ, ਸਾਥੀਆਂ ਨੂੰ ਪਰੇ
ਕਰਦਾ ਹੋਇਆ)
ਉਏ ਚੱਲ ਲਾ ਹੁਣ ਜਿੱਧਰ ਚਲਣਾ ਈ।
ਮਾਹੀ---ਜੇ ਤੂੰ ਆ ਗਿਆਂ ਤੇ ਜਾਂਦਾ ਮੈਂ ਵੀ ਨਹੀਂ।

[ ਗੁੱਸੇ ਨਾਲ ਅੱਗੇ ਵਧ ਕੇ ਚੰਨਣ ਦੇ ਡਾਂਗ
ਮਾਰਨ ਲਗਦਾ ਏ ਤੇ ਸਾਰੇ ਜਣੇ ਭੁੰਜੇ ਸੁੱਟ ਕੇ
ਤੌਣੀ ਲਾਉਂਦੇ ਨੇ ]