ਪੰਨਾ:ਬੰਦੀ-ਛੋੜ - ਜੀਵਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਮ੍ਰਿਤਸਰ ਮੁੜ ਆਏ। ਮਾਤਾ ਜੀ ਨੇ ਸਾਰੀ ਵਾਰਤਾ ਸਤਿਗੁਰਾਂ ਨੂੰ ਕਹਿ ਸੁਣਾਈ। ਸਾਹਿਬਾਂ ਫੁਰਮਾਇਆ, "ਸੰਤ ਬਚਨ ਵਿਚ ਭੇਦ ਹੁੰਦਾ ਹੈ, ਪਰ ਉਹ ਹੁੰਦਾ ਮਿਸ਼ਰੀ ਵਾਂਗ ਹਰ ਪਾਸਿਓਂ ਮਿਨਾ ਹੀ ਹੈ। ਤੁਸੀ ਫਿਰ ਜਾਓ ਪਰ ਜਾਓ ਉਸੀ ਸਾਂਦਗੀ ਵਿਚ, ਜਿਸ ਤਰ੍ਹਾਂ ਕਿ ਸਾਹਿਬ ਬੁਢਾ ਜੀ ਸਾਦਗੀ ਤੋਂ ਨਿਮਰਤਾ ਵਿਚ ਜੀਵਨ ਬਤੀਤ ਕਰਦੇ ਹਨ। ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਸਾਧਨ ਠਾਠ ਬਾਠ ਭਲੇ ਵਹੀਰ, ਰੱਥ ਬਹਿਲੀਆਂ ਦੀ ਸਵਾਰੀ ਤੇ ਰੋਚਕ ਭੋਜਨ ਨਹੀਂ ਹੋ ਸਕਦੇ। ਉਹ ਸਰਲ ਤੇ ਸਾਦਾ ਜੀਵਨ ਬਸਰ ਕਰਦੇ ਹਨ। ਸਾਦਗੀ ਉਹਨਾਂ ਨੂੰ ਪਸੰਦ ਹੈ।

"ਜਾਟ ਸਿਖ ਪੁਨ ਇੰਦ੍ਰ ਜਿਤ ਹੈ, ਤੈ ਮੇਵੋ ਅਪਨੇ ਕਰ ਨਾਲ। ਧਰੋ ਪ੍ਰੇਮ ਆਪਾ ਨਾ ਜਨਾਵੋਕਰੋ ਕਾਰ ਉਠ ਭੋਰ ਬਿਸਾਲ।"

(ਸੁ:ਪ੍ਰ)

ਉਹ ਇੰਦ੍ਰੇ ਜਿਤ ਸਿਖ ਹਨ ਉਹਨਾਂ ਦੀ ਸੇਵਾ ਆਪਣੇ ਹੱਥੀਂ ਕਰੋ। ਪ੍ਰੇਮ ਭਗਤੀ ਦੇ ਮਾਰਗ ਵਿਚ ਆਪਣੀ ਸ਼ਾਨ ਨਾ ਜਤਾਂਦਿਆਂ ਹੋਇਆਂ ਵੱਡੇ ਤੜਕੇ ਤੋਂ ਉਠ, ਅਸ਼ਨਾਨ ਨਿਤਨੇਮ ਕਰ, ਆਪਣੇ ਹਥੀਂ ਅੰਨ ਪੀਹ, ਮਿਸੀਆਂ ਰੋਟੀਆਂ ਪਕਾਓ, ਸੰਘਣੀ ਲੱਸੀ, ਮੱਖਣ ਤੇ ਗੰਢੇ ਨਾਲ ਰੱਖੋ ਤੇ ਨੰਗੇ ਪੈਰੀਂ ਚੱਲ ਉਹਨਾਂ ਦੇ ਚਰਨਾਂ ਵਿਚ ਪੁਜ ਬੇਨਤੀ ਕਰੋ।" ਸ੍ਰੀ ਗੰਗਾ ਜੀ ਨੇ 'ਸੱਤ ਬਚਨ' ਕਹਿ ਅਗਲੀ ਸਵੇਰੇ ਭੋਜਨ ਤਿਆਰ ਕਰ ਬੀੜ ਵਲ ਚਾਲੇ ਪਾ ਦਿਤੇ।

ਅੰਸੂ ਦਾ ਪਿਛਲਾ ਪੱਖ ਸੀ, ਠੰਡੀ ਠੰਡੀ ਪੌਣ ਦੇ ਬੁਲੇ ਚਲ ਰਹੇ ਸਨ, ਮਾਝੇ ਦੀਆਂ ਬੀੜਾਂ ਵਿਚ ਫੁਲੇ ਹੋਏ ਕੇਸੂ ਫੁਲ

——੧੫——