ਪੰਨਾ:ਬੰਦੀ-ਛੋੜ - ਜੀਵਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਠੇ "ਅਜੇਹਾ ਹੀ ਹੋਵੇਗਾ। ਮਾਤਾ ਦੀ ਗੋਦ ਵਿਚ ਬੱਚਾ ਖੋਲੇਗਾ। ਉਹ ਤੁਹਾਡਾ ਪੁਤਰ ਹੋਵੇਗਾ ਪਰ ਜਗਤ ਦਾ ਪਿਤਾ। ਉਹ ਲਹਿ ਲਹਾਂਦੇ ਖੇਤਾਂ ਵਾਂਗ ਜੋਬਨ ਵੰਦ ਤੇ ਬੀੜ ਦਿਆਂ ਉੱਚਿਆਂ ਰੁੱਖਾਂ ਵਾਂਗ ਸਰੂ ਕਦ ਹੋਵੇਗਾ। ਉਹ ਅਸੂ ਦੀ ਸੀਤਲ ਪੌਣ ਵਾਂਗ ਤਪਤ ਹਿਰਦਿਆਂ ਨੂੰ ਠੰਡ ਪੌਣ ਵਾਲਾ ਤੇ ਪੰਣ ਵੇਗ ਵਾਂਗ ਤਿਖਾ 'ਸ਼ਾਹ ਸਵਾਰ ਹੋਵੇਗਾ।' ਬਾਖਾਂ ਜੀ ਗੰਢੇ ਤੇ ਮੁਕੀ ਮਾਰ ਭੰਨਦੇ ਹੋਏ ਬੋਲੇ, "ਜਿਸ ਤਰ੍ਹਾਂ ਮੈਂ ਗੰਢਾ ਭੰਨ ਰਿਹਾ ਹਾਂ ਉਹ ਇਸੇਤਰ੍ਹਾਂ ਹੀ ਦੁਸ਼ਟ ਜਰਵਾਣਿਆਂ ਦੇ ਸਿਰ ਤੋੜੇਗਾ।" ਇਹ ਦਿਨ ਅੱਸੂ ਦੀ ਇਕੀ, ਸੰਮਤ ੧੬੫੧ ਦਾ ਸੀ ਜਦ ਮਾਤਾ ਗੰਗਾ ਜੀ "ਸਾਧ ਬਚਨ" ਤੋਂ ਵਰਦਾਨ ਲੈ ਕੇ ਖੁਸ਼ੀਆਂ ਭਰੇ ਹਿਰਦੇ ਨਾਲ ਅੰਮ੍ਰਿਤਸਰ ਆਪਣੇ ਘਰ ਪੁਜੇ।

ਪ੍ਰਕਾਸ਼

ਮੀਂਹ ਨੂੰ ਭਾਵੇਂ ਹਰ ਥਾਂ ਹੀ ਲੋਕ ਉਡੀਕਦੇ ਹਨ ਕਿਉਂਕਿ ਦੁਨੀਆਂ ਦੀ ਆਬਾਦੀ ਲਈ ਖੇਤੀ ਦਾ ਹੋਣਾ ਤੇ ਖੇਤੀ ਦੇ ਫੁਲਣ ਫਲਣ ਲਈ ਵਰਖਾ ਹੀ ਸਭ ਤੋਂ ਵਡੀ ਰਹਿਮਤ ਹੈ। ਦੁਨੀਆ ਭਰ ਦੇ ਕਿਸਾਨ ਲੋੜ ਸਮੇਂ ਅਸਮਾਨ ਵਲ ਤੱਕ ੨ ਤਾਂਘ ਭਰੀਆਂ ਅੱਖਾਂ ਨਾਲ ਬਰਖਾ ਦੀ ਉਡੀਕ ਕਰਦੇ ਹਨ ਪਰ ਜੋ ਇੰਤਜ਼ਾਰ ਬਾਰਸ਼ ਦੀ ਮਾਰਵਾੜ ਦੇ ਮਾਰੂ ਥਲਾਂ ਵਿਚ ਕੀਤੀ ਜਾਂਦੀ ਹੈ ਓਹ ਆਪਣੇ ਵਰਗੀ ਆਪ ਹੀ ਹੁੰਦੀ ਹੈ। ਮਾਰੂ ਥਲਾਂ ਦਾ ਭਖਣਾ ਤੇ ਪਿਆਸੇ

——੧੭——