ਪੰਨਾ:ਬੰਦੀ-ਛੋੜ - ਜੀਵਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਸਾਫਰਾਂ ਦਾ ਵਿਲੂੰ ਵਿਲੂ ਕਰਨਾ ਬਰਖਾ ਦੀ ਉਡੀਕ ਵਿਚ ਕਿਸੇ ਤਰ੍ਹਾਂ ਭੀ ਮਨੁਖ ਨੂੰ ਪਪੀਹੇ ਨਾਲੋਂ ਘਟ ਨਹੀਂ ਰਹਿਣ ਦੇਂਦਾ। ਜਿਸ ਤਰ੍ਹਾਂ ਸੁਆਂਤੀ ਬੂੰਦ ਲਈ ਚਾਤ੍ਰਿਕ ਤੜਪ ੨ ਕੇ 'ਮੀਂਹ ਆ ਮੀਂਹ ਆ' ਪੁਕਾਰਦਾ ਹੈ ਉਸੇ ਤਰ੍ਹਾਂ ਮਾਰਵਾੜੀ ਭੀ ਬਰਖਾ ਦੀਆਂ ਬੂੰਦਾਂ ਲਈ ਸਾਰੇ ਹੀ ਸਾਧਨ ਉਡੀਕਵਾਨ ਹਿਰਦਿਆਂ ਵਾਲੇ ਕਰਦਾ ਹੈ। ਭਲਾਂ ਜਦੋਂ ਮੇਘਲਾ ਤੁਠ ਬਰਸੇ, ਕਿਣ ਮਿਣ ਹੀ ਨ ਕਰੇ ਸਗੋਂ ਰੋਹੜ ਵਹਾ ਦੇਵੇ ਤੇ ਥਲਾਂ ਵਿਚ ਮਾਰੂ ਥਲਾਂ ਦੀ ਮ੍ਰਿਗ ਤ੍ਰਿਸ਼ਨਾਂ ਦੀ ਥਾਂ ਸੱਚੀਂ ਮੁਚੀਂ ਮਹੀਂ ਦਾ ਪਾਣੀ ਹੀ ਪਾਣੀ ਹੋ ਜਾਵੇ ਤਦ ਮਾਰਵਾੜ ਦੇ ਵਸਨੀਕਾਂ ਨੂੰ ਕਿਤਨੀ ਖੁਸ਼ੀ ਹੋਵੇਗੀ। ਬਿਲਕੁਲ ਉਹੋ ਜਿਹੀ ਖੁਸ਼ੀ ਦੇ ਦਿਨ ਦੀ ਉਡੀਕ ਬਾਬੇ ਬੁਢੇ ਜੀ ਦੇ ਵਰ ਦੀ ਗਲ ਸੁਣਕੇ ਗੁਰ ਪ੍ਰਵਾਰ ਤੇ ਸੰਗਤਾਂ ਕਰ ਰਹੀਆਂ ਸਨ। ਬਾਬ ਜੀ ਨੇ ਕਿਹਾ ਸ੍ਰੀ ਗੁਰੂ ਪੁੱਤ੍ਰ ਪੂਗਟ ਹੋਵੇਗਾ ਤੇ ਹੋਵੇਗਾ ਭੀ ਬਲੀ ਸੂਰਮਾਂ ਤੇ ਪਰਉਪਕਾਰੀ ਜੋਧਾ। ਇਸ ਭਾਰਤ ਭੂਮ ਵਿਚ ਬੀਰਤਾ ਦੀ ਵਰਖਾ ਹੋਈ ਨੂੰ ਕਈ ਸਦੀਆਂ ਬੀਤ ਚੁਕੀਆਂ ਹਨ। ਮਹਾਂ ਭਾਰਤ ਦੀ ਰਣਛੇਤ੍ਰ ਵਿਚ ਭਾਰਤ ਦੇ ਸੂਰਮੇਂ ਅਜਿਹੇ ਸੁਤੇ ਕਿ ਫਿਰ ਨ ਜਾਗੇ। ਭਾਰਤੀ ਹਿਰਦਿਆਂ ਦੀਆਂ ਖੇਤੀਆਂ ਨੂੰ ਕਾਇਰਤਾ ਦੀ ਔੜ ਨੇ ਸੁਕਾ ੨ ਮਾਰੂ ਥਲ ਬਣਾ ਛਡਿਆ ਸੀ। ਕਦੀ ਕਿਧਰੇ ੨ ਮਾੜੀਆਂ ਮੋਟੀਆਂ ਕਣੀਆਂ ਬੀਰਤਾ ਦੀਆਂ ਪੈਂਦੀਆਂ ਸਨ, ਪਰ ਉਹ ਭੀ ਇਸ ਸਦੀਆਂ ਦੇ ਸੁਕੇ ਹੋਏ ਕੌਮੀਂ ਜੀਵਨ ਦੇ ਥਲ ਤੇ ਗਿਰ ਕੇ ਤੜੱਕ ਹੀ ਸੁਕ ਜਾਂਦੀਆਂ ਸਨ। ਬੀਰਤਾ ਦਾ ਸਾਵਨ ਕਦੀ ਰਾਜ ਵਜ ਕੇ ਨਹੀਂ ਸੀ ਵਸਿਆ। ਉਪਕਾਰ

——੧੮——