ਪੰਨਾ:ਬੰਦੀ-ਛੋੜ - ਜੀਵਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਕਾਂਗਾਂ ਨਹੀਂ ਸਨ ਆਂਈਆਂ ਤੇ ਜਵਾਂਮਰਦੀ ਦੇ ਹੜ੍ਹ ਨਹੀਂ ਮਨ ਵਗੇ। ਕਦੀ ਕਦੀ ਔੜ ਸਮੇਂ ਦੀ ਨਿਕੀ ਨਿਕੀ ਬਦਲੀ ਵਾਂਗ ਕੋਈ ਰਾਜਪੂਤ ਜੋਧਾ ਆਪਣੀ ਬੀਰ ਕਿਰਿਆ ਦੀਆਂ ਚਾਰ ਛਿਟਾਂ ਮੈਦਾਨ ਵਿਚ ਤੌਂਕਦਾ ਸੀ ਪਰ ਇਨਾ ਕੁਝ ਇਸ ਔੜ ਮਾਰੇ ਦੇਸ ਲਈ ਕਾਫੀ ਨਹੀਂ ਸੀ। ਇਥੇ ਲੋੜ ਸੀ ਉਸ ਬਲ ਦੀ ਜੋ ਬੀਰਤਾ ਦੀ ਬਰਖਾ ਸੌਣ ਭਾਦੋਂ ਦੀਆਂ ਝੜੀਆਂ ਵਾਂਗ ਕਰਦਾ, ਜੋ ਸ਼ਕਤੀ ਦੇ ਤੇਜ ਦੇ ਹੜ੍ਹ ਵਗਾ ਦੇਂਦਾ ਤੇ ਇਸ ਕਾਇਰ ਦੇਸ ਦੀਆਂ ਜਨਮ ਜਨਮਾਤ੍ਰਰਾਂ ਦੀਆਂ ਤ੍ਰਿਖਾਂ ਬੁਝਾਂਦਾ। ਸਿਦਕਵਾਨਾਂ ਨੂੰ ਸ੍ਰੀ ਬਾਬੇ ਬੁਢਾ ਜੀ ਤੇ ਪੂਰਨ ਵਿਸ਼ਵਾਸ ਸੀ, ਉਨ੍ਹਾਂ ਨੂੰ ਜਿਸ ਦਿਨ ਤੋਂ ਬੀੜ ਵਾਲੀ ਬਖਸ਼ਸ਼ ਦਾ ਪਤਾ ਲਗਾ ਸੀ ਉਹ ਉਸ ਸ਼ੁਭ ਘੜੀ ਦੀ ਉਡੀਕ ਕਰ ਰਹੇ ਸਨ ਕਿ ਕਦੋਂ ਉਸ ਮਹਾਂ ਬਲੀ ਦਾ ਪ੍ਰਕਾਸ਼ ਜਗਤ ਉਤੇ ਹੋਵੇ। ਓੜਕ ਸਿਕਾਂ ਸਕਦਿਆਂ ਤੇ ਤਾਂਘਾਂ ਤਾਂਘਦਿਆਂ ਉਹ ਸ਼ੁਭ ਦਿਨ ਆ ਹੀ ਗਿਆ। ੨੧ ਹਾੜ ਸੰਮਤ ੧੬੫੨ ਨੂੰ ਅਧੀ ਰਾਤ ਬੀਤੇ ਐਤਵਾਰ ਵਾਲੇ ਦਿਨ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਜਨਮ ਸਮੇਂ ਤੋਂ ਹੀ ਦੇਖਣ ਵਾਲਿਆਂ ਨੇ ਸ੍ਰੀ ਬੁਢਾ ਜੀ ਦੇ ਬਚਨਾਂ ਦੀ ਸਚਾਈ ਨੂੰ ਪ੍ਰਤੱਖ ਦੇਖ ਲਿਆ। ਗੁਰੂ ਬਾਲਕ ਦੀ ਦੇਹ ਅਤੀ ਸੋਹਣੀ, ਰਿਸ਼ਟ ਪੁਸ਼ਟ ਤੇ ਦਿਭ ਰੂਪ ਸੀ। ਦਰਸ਼ਨ ਕਰਦਿਆਂ ਹੀ ਦਾਈ ਦੇ ਮੂੰਹੋਂ ਅਵੱਸ਼ ਨਿਕਲਿਆ:——
"ਦੀਪਕ ਮੰਦ ਬਲੰਦ ਪ੍ਰਕਾਸ਼ ਤੇ,
ਧਾਏ ਪਈ ਬਿਸਮੈਂ ਹਰਖਾਵਤ।

ਬਾਲ ਅਨੇਕ ਭਏ ਮਮ ਹਾਥ,

——੧੯——