ਪੰਨਾ:ਬੰਦੀ-ਛੋੜ - ਜੀਵਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਧ ਬਚਨ

ਇਹ ਇਕ ਜੁਗਤ ਪ੍ਰਸਿਧ ਸਚਾਈ ਹੈ ਕਿ ਕਿਰਤਮ ਜਗਤ ਕਾਲ-ਚਕਰ ਦੇ ਅਧੀਨ ਚੱਲ ਰਿਹਾ ਹੈ, ਜਿਸ ਕਰਕੇ ਇਸਦਾ ਹਰ ਕੰਮ ਰੂਪ ਵਾਂਗ ਚਲਾਏਵਾਨ ਰਹਿੰਦਾ ਹੈ। ਜੋ ਖਿੜਦਾ ਹੈ ਮੁਰਝਾਂਦਾ ਹੈ, ਜੋ ਚੜਦਾ ਹੈ ਉਤਰਦਾ ਹੈ ਹੈ ਜੋ ਫਲਦਾ ਹੈ ਸੁਕੜਦਾ ਹੈ। ਕਾਲ ਚਕਰ ਦੀ ਇਹ ਵਰਤੋਂ ਕੀੜੀ ਤੋਂ ਹਸਤੀ ਤੇ ਜ਼ਰੇ ਤੋਂ ਪਹਾੜ ਤਕ ਤੇ ਇਕੋ ਜਹੀ ਵਾਪਰ ਰਹੀ ਹੈ। ਭਾਵ ਆਮ ਤੌਰ ਤੇ ਹਿਮਾਲਿਆ ਨੂੰ ਅਟਲ ਕਿਹਾ ਜਾਂਦਾ ਹੈ ਪਰ ਵਗਿਆਨਕ ਇਸ ਨਤੀਜੇ ਉਤੇ ਪੁਜ ਚੁਕੇ ਹਨ ਕਿ ਪਰਬਤ ਭੀ ਅਹਿਲ ਨਹੀਂ; ਉਹ ਖੁਰ ਖੁਰ ਕੇ ਸਮੁੰਦਰ ਵਲ ਜਾ ਰਹੇ ਹਨ। ਇਸ ਗੱਲ ਦਾ ਸਬੂਤ ਮਿਲ ਚੁਕੇ ਹਨ ਕਿ ਜਿਥੇ ਹੁਣ ਪ੍ਰਬਤ ਹਨ ਕਦੇ ਇਥੇ ਮੰਦਰ ਸਨ, ਤੇ ਜਿਵੇਂ ਹੁਣ ਸਮੁੰਦਰ ਹੈ ਕਦੀ ਪਰਬਤ ਸਨ। ਪਰ ਕਾਲ ਚੱਕਰ ਦੇ ਗੇੜ ਨੇ ਦੋਹਾਂ ਨੂੰ ਆਪਣੀ ਥਾਂ ਤੋਂ ਚਲਾ ਦਿਤਾ ਅਹਿਲ ਪਰਬਤ ਆਪਣੀ ਥਾਂ ਤੋਂ ਟਲ ਗਏ ਪਰ ਇਸ ਸਾਰੀ ਕਾਲ ਕ੍ਰਿਆ ਵਿਚ ਇਕ ਚੀਜ਼ ਅਟੱਲ ਭੀ ਹੈ ਤੇ ਉਹ ਹੈ ਸਾਧ ਬਚਨ। ਜਿਸ ਤਰ੍ਹਾਂ ਵਿਗਿਆਨੀ ਪ੍ਰਕਿਤੀ ਦੀ ਖੋਜ ਕਰਦਾ ਹੈ ਉਸਦੀ ਖੋਜ ਦੇ ਨਤੀਜੇ ਹੀ ਕਿ ਪ੍ਰਕਿਤਕ ਜਗਤ ਵਿਚ ਪ੍ਰਮਾਣ ਹੁੰਦੇ ਹਨ ਉਸੇ ਤਰਾਂ ਹੀ ਅਧਿਆਤਮ

-੯-