ਪੰਨਾ:ਬੰਦੀ-ਛੋੜ - ਜੀਵਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਦਿਆ ਦੇ ਮਾਹਰਾਂ ਨੇ ਮਨ ਤੇ ਆਤਮਾ ਦੀ ਖੋਜ ਕੀਤੀ ਹੈ ਅਤੇ ਡੂੰਘੀ ਤੇ ਵਡੇਰੀ ਖੋਜ ਮਗਰੋਂ ਉਨਾਂ ਨੇ ਇਹ ਨਤੀਜਾ ਕਢਿਆ ਹੈ ਕਿ ਭਾਵੇਂ ਪ੍ਰਿਥਵੀ ਤੇ ਅਕਾਸ਼ ਮੰਡਲ ਵਿਚ ਫਿਰ ਰਹੇ ਸੂਰਜ ਚੰਦਮਾਂ ਆਦਿ ਬੇਅੰਤ ਸਤਾਰੇ ਤੇ ਸਿਆਰੇ ਆਪਣੀ ਥਾਂ ਤੋਂ ਟਲ ਜਾਣ ਪਰ ਸਾਧ-ਬਚਨ ਅਟੱਲ ਰਹੇਗਾ। ਇਹ ਅਧਿਆਤਮਕ ਮਨੁੱਖਾਂ ਦੀ ਖੋਜ ਦਾ ਬਣਾਇਆ ਹੋਇਆ ਅਸੂਲ ਆਪਣੇ ਪ੍ਰਮਾਣਾਂ ਨਾਲ ਜਗਤ ਪੂਸਿਧ ਹੈ। ਸੰਸਾਰ ਦੇ ਇਤਿਹਾਸ ਵਿਚ ਅਜੇਹੀਆਂ ਬੇਅੰਤ ਘਟਨਾਵਾਂ ਹੋ ਚੁੱਕੀਆਂ ਹਨ ਕਿ ਜਦੋਂ ਵੀ ਕਿਸੇ ਪੂਰਨ ਪੁਰਖ ਨੇ ਮੌਚ ਵਿਚ ਆਣ ਕੇ ਕੋਈ ਬਚਨ ਕਿਹਾ ਉਹ ਪੂਰਾ ਹੋ ਕੇ ਰਿਹਾ। ਜਿਸ ਮਹਾਨ ਜੀਵਨ ਦੀ ਕਥਾ ਇਥੇ ਲਿਖੀ ਜਾ ਰਹੀ ਹੈ ਉਸ ਦਾ ਅਰੰਭ ਭੀ ਸਾਧ ਬਚਨ ਤੋਂ ਹੀ ਹੋਇਆ ਸੀ।

ਬਹੁਤ ਵਾਰੀ ਵੱਡੀਆਂ ਵੱਡੀਆਂ ਗੱਲਾਂ ਦੇ ਕਾਰਨ ਛੋਟੀਆਂ ਛੋਟੀਆਂ ਕਰਤੂਤਾਂ ਹੋ ਜਾਂਦੀਆਂ ਹਨ। ਕੋਈ ਇਕ ਨੀਵਾਂ ਜਿਹਾ ਜਜ਼ਬਾ, ਜੋ ਕਿਸੇ ਛੋਟੇ ਮਨੁਖ ਦੇ ਤੰਗ-ਦਿਲ ਵਿਚ ਮੋਲ ਵਾਂਗ ਉਗਲ ਆਉਂਦਾ ਹੈ ਉਹ ਵੱਡੀਆਂ ੨ ਨੇਕੀਆਂ ਦਾ ਕਾਰਨ ਰੂਪ ਹੋ ਵਾਪਰਦਾ ਹੈ। ਰਾਮਾਇਨ ਦੀ ਜਗਤ ਪੂਸਿਧ ਕਥਾਂ ਹੁੰਦੀ ਹੀ ਨਾ, ਮਹਾਰਾਜਾ ਰਾਮਚੰਦਰ ਦੀ ਕੀਰਤੀ ਤੇ ਰਾਵਣ ਦਾ ਅਪਜੱਸ ਸਦੀਆਂ ਤੋਂ ਹਿੰਦੁਸਤਾਨ ਦਿਆਂ ਗਲੀ ਕੂਚਿਆਂ ਵਿਚ ਗਾਂਵਿਆ ਹੀ ਨਾ ਜਾਂਦਾ ਜੇ ਰਾਣੀ ਕਕੱਈ ਦੀ ਦਾਸੀ ਦੇ ਦਿਲ ਵਿਚ ਇਹ ਨੀਵਾਂ ਖ਼ਿਆਲ ਨਾ ਫੁਰਦਾ ਕਿ ਰਾਮ ਚੰਦਰ ਕਈ ਦੀ ਸੌਕਣ ਦਾ ਪੁਤ੍ਰ ਹੈ ਤੇ ਉਸ ਨੂੰ ਰਾਜ-ਤਿਲਕ ਮਿਲਣ ਕਰ ਕੇ ਕਕੱਈ ਦਾ ਮਾਣ

-੧੦-