ਪੰਨਾ:ਬੰਦੀ-ਛੋੜ - ਜੀਵਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਦਰ ਪਿਛਾਂਹ ਪੈ ਜਾਇਗਾ। ਇਸ ਖ਼ਿਆਲ ਨੇ ਹੀ ਕਕੱਈ ਨੂੰ ਪ੍ਰੇਰ ਕੇ ਰਾਮ ਨੂੰ ਬਨਬਾਸ ਦਿਵਾਇਆ ਤੇ ਰਮਾਇਨ ਦੀ ਘਟਨਾ ਵਾਪਰੀ। ਬਿਲਕੁਲ ਇਹੋ ਜਿਹਾ ਇਕ ਨੀਵਾਂ ਖ਼ਿਆਲ ਹੀ ਇਸ ਭਾਰੇ ਜਗਤ ਕਲਿਆਨ ਦੇ ਸਾਧਨ ਰੂਪ ਵਾਕਿਆ ਦਾ ਕਾਰਨ ਬਣਿਆ ਹੈ, ਉਹ ਇਸ ਤਰ੍ਹਾਂ *ਪ੍ਰਿਥੀ[1] ਚੰਦ ਜੀ ਦੀ ਇਸਤ੍ਰੀ ਨੂੰ ਇਕ ਦਿਨ †ਸ੍ਰੀ[2] ਮਾਤਾ ਗੰਗਾ ਜੀ ਦੇ ਸਿਖ ਸੰਗਤਾਂ ਵਲੋਂ ਆਦਰ ਸਨਮਾਨ ਨਾਲ ਈਰਖਾ ਕਰਦਿਆਂ ਆਪਣੇ ਪਤੀ ਨੂੰ ਕਿਹਾ "ਜੇ ਤੁਸੀਂ ਪਿਤਾ ਗੁਰਦੇਵ ਜੀ ਦੀ ਆਗਿਆ ਪਾਲਣਕਰਦੇ ਤੇ ਤੁਹਾਨੂੰ ਗੁਰਗੱਦੀ ਮਿਲਦੀ ਤਾਂ ਮੈਂ ਅੱਜ ਸਿਖ ਸੰਗਤਾਂ ਵਿਚ ਜਗਤ ਮਾਤ ਕਰਕੇ ਸਤਿਕਾਰੀ ਜਾਂਦੀ, ਉਹ ਮਾਣ ਤੇ ਵਡਿਆਈ ਜੋ ਅਜ ਮੇਰੀ ਦਰਾਣੀ ਨੂੰ ਪ੍ਰਾਪਤ ਹੈ। ਮੈਨੂੰ ਮਿਲਦਾ।" ਪ੍ਰਿਥੀ ਚੰਦ ਜੀ ਨੇ ਅਗੋਂ ਕਿਹਾ "ਤੂੰ ਕੁਝ ਚਿੰਤਾ ਨਾ ਕਰ, ਜੋ ਹੋਣਾ ਸੀ ਸੋ ਹੋ ਗਿਆ ਪਰ ਇਹ ਨਿਸਚਾ ਕਰ ਕਿ ਗੁਰੂ ਅਰਜਨ ਦੇਵ ਦੇ ਘਰ ਸੰਤਾਨ ਨਹੀਂ ਹੋਣੀ। ਗੰਗਾ ਨੇ ਗੋਦ ਪੁਤ੍ਰ ਨਹੀਂ ਖਿਡਾਣਾ, ਇਸ ਲਈ ਜੋ ਕੁਝ ਮਾਲ ਧਨ ਤੇ ਐਸ਼ਵਰਜ ਉਨ੍ਹਾਂ ਦਾ ਹੈ ਉਹ ਤੇਰੇ ਪੁਤ੍ਰ ਮੇਹਰਬਾਨ ਦਾ ਵਿਰਸਾ ਹੈ।" ਦੇਵਨੇਤ ਨਾਲ ਇਹ ਗਲ ਬਾਤ ਪਿਥੀ ਚੰਦ ਦੀ ਦਾਸੀ ਨੇ ਜੋ ਕਿ ਸ੍ਰੀ ਮਾਤ ਗੰਗਾ ਜੀ ਦੇ ਉਦਾਰਤਾ


  1. ਗੁਰੂ ਅਰਜਨ ਦੇਵ ਜੀ ਦੇ ਵੱਡੇ ਭਾਈ ਜਿਨ੍ਹਾਂ ਨੂੰ ਆਗਿਆਕਾਰੀ ਨਾ ਹੋਣ ਕਰ ਕੇ ਪਿਤਾ ਗੁਰੂ ਰਾਮਦਾਸ ਜੀ ਨੇ ਗੁਰੂ-ਗੱਦੀ ਦੇਣ ਦੇ ਯੋਗ ਨਾ ਸਮਝਿਆ।
  2. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਪਤਨੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਮਾਤਾ।