ਪੰਨਾ:ਬੰਦੀ-ਛੋੜ - ਜੀਵਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰੇ ਸੁਭਾ ਕਰਕੇ ਹਮੇਸ਼ਾਂ ਵਰੋਸਾਈ ਦੀ ਰਹਿੰਦੀ ਸੀ ਸੁਣ ਕੇ ਸ੍ਰੀ ਮਾਤ ਗੰਗਾ ਜੀ ਨੂੰ ਆ ਦੱਸੀ। ਮਾਤਾ ਜੀ ਇਨ੍ਹਾਂ ਚੋਭਾ ਭਰੇ ਬਚਨਾਂ ਨੂੰ ਸੁਣਕੇ, ਜੋ ਸੰਤਾਨ-ਹੀਣ ਇਸਤ੍ਰੀ ਕਿਸੇ ਸੂਰਤ ਵਿਚ ਭੀ ਬਰਦਾਸ਼ਤ ਨਹੀਂ ਕਰ ਸਕਦੀ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਹਾਜ਼ਰ ਹੋ ਅਧੀਨਗੀ ਸਾਹਿਤ ਪੁਤ੍ਰ ਕਾਮਨਾ ਕਰਨ ਲਗੇ। ਸਤਿਗੁਰਾਂ ਨੇ ਪਹਿਲਾਂ ਤੇ ਓਨ੍ਹਾਂ ਨੂੰ ਧੀਰਜ ਰੱਖਣ ਤੇ ਜਿਠਾਣੀ ਦੀਆਂ ਗਲਾਂ ਨੂੰ ਅਣਸੁਣੀਆਂ ਕਰਨ ਲਈ ਪ੍ਰੇਰਨਾ ਕੀਤੀ ਪਰ ਜਦੋਂ ਉਨ੍ਹਾਂ ਨੇ ਸ਼ਾਂਤ ਚਿਤ ਹੋ ਕੇ ਵੀ ਪੁਤ੍ਰ-ਇਛਾ ਪਰਬਲ ਤੌਰ ਤੇ ਪ੍ਰਗਟ ਕੀਤੀ ਤਾਂ ਸਤਿਗੁਰਾਂ ਫੁਰਮਾਇਆ ਕਿ ਸਚੇ ਸੰਤਾਂ ਦੀ ਸੇਵਾ ਕਰੋ। ਜਗਤ ਵਿਚ ਨਿਰਾਸ਼ ਪ੍ਰਾਣੀਆਂ ਦੀ ਆਸ਼ਾ ਤੇ ਅਫਲ ਬ੍ਰਿਖਾਂ ਨੂੰ ਫਲ "ਸਾਧ ਬਚਨ" ਤੋਂ ਹੀ ਮਿਲ ਸਕਦੇ ਹਨ। ਸ੍ਰੀ ਗੰਗਾ ਜੀ ਨੂੰ ਅਜਿਹੇ ਕਿਸੇ ਸੰਤ ਦਾ ਪਤਾ ਪੁਛਿਆ ਤਾਂ ਸਤਿਗੁਰਾਂ ਨੇ ਭਾਈ *ਬੁਢੇ ਸਾਹਿਬ ਜੀ ਦਾ ਨਾਮ ਲਿਆ। ਇਹ ਸੁਣਦਿਆਂ ਹੀ ਮਾਤਾ ਜੀ ਦਾ ਹਿਰਦਾ ਖ਼ੁਸ਼ੀ ਨਾਲ ਭਰਪੂਰ ਹੋ ਗਿਆ ਤੇ ਉਨ੍ਹਾਂ ਨੇ ਸੰਤ ਸ੍ਰੀ ਬਾਬਾ ਬੁਢਾ ਜੀ ਦੀ ਖੁਸ਼ੀ ਪ੍ਰਾਪਤ ਕਰ ਵਰ ਲੈਣ ਲਈ ਤਿਆਰੀ ਕਰ ਲਈ। ਅਗਲੇ ਦਿਨ ਹੀ ਸ੍ਰੀ ਮਾਤ


*੭ ਸਾਲ ਦੀ ਅੰਞਾਣੀ ਉਮਰ ਦੇ ਸਤਿਸੰਗੀ ਸੁਭਾ ਦੇ ਬੱਚੇ ਬੂੜੇ ਦੇ ਭਾਗ ਜਾਗੇ। ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਈ। ਸਤਿਗੁਰਾਂ ਨੇ ਬੁਢੇ ਦਾ ਲਕਬ ਦਿੱਤਾ। ਇਸ ਸਮੇਂ ਉਨ੍ਹਾਂ ਦੀ ਉਮਰ ੭੫ ਸਾਲ ਦੀ ਸੀ ਜਦੋਂ ਮਾਤਾ ਜੀ ਆਪ ਦੇ ਦਰਸ਼ਨ ਕਰਨ ਆਏ। ਆਪ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਛੇਵੀਂ ਪਾਤਸ਼ਾਹੀ ਤਕ ਗੁਰ-ਗੱਦੀ ਦਾ ਤਿਲਕ ਦੇਂਦੇ ਰਹੇ।

——੧੨——