ਪੰਨਾ:ਬੰਦੀ-ਛੋੜ - ਜੀਵਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੀ ਆ ਪੁਜਾ। ਸ੍ਰੀ ਮਾਤਾ ਜੀ ਤੇ ਦਾਸੀਆਂ ਨੇ ਬਾਬਾ ਬੁੱਢਾ ਜੀ ਦੇ ਸਾਹਮਣੇ ਭੋਜਨ ਰਖ ਨਿਮਸਕਾਰ ਆਣ ਕੀਤੀ ਪਰ ਭਾਜੜ ਦੀ ਗਲ ਬੀੜ ਦੇ ਕਾਰਿੰਦਿਆਂ ਵਿਚੋਂ ਕਿਸੇ ਕੋਲੋਂ ਸੁਣ ਸਾਰੇ ਹੀ ਅਜਿਹੇ ਭੈ-ਭੀਤ ਹੋ ਗਏ ਕਿ ਮਾਨੋ-ਕਾਮਨਾ ਪ੍ਰਗਟ ਕਰਨ ਦਾ ਹੌਸਲਾ ਹੀ ਕਿਸੇ ਨੂੰ ਨ ਪਿਆ ਤੇ ਵਾਪਸ


[ਸਫ ੧੩ ਦੋ ਫੁਟ ਨੋਟ ਦੀ ਬਾਕੀ]


ਤੋਂ ਟੱਪ ਕੇ ਨਿਸ਼ਪਾਪ ਪਵਿਤ੍ਰ ਮਹਾਂ ਪੁਰਸ਼ਾਂ ਤਕ ਜਾ ਵਾਪਰਦਾ। ਇਹ ਠੀਕ ਹੈ ਕਿ ਗੁਰੂ ਕਿਆਂ ਨੂੰ ਸਾਧ ਬਾਬਾ ਬੁਢਾ ਜੀ ਦੇ ਬਚਨ ਕਰ ਕੇ ਭਾਜੜ ਪਈ ਪਰ ਇਸ ਭਾਜੜ ਨੇ ਹੀ ਸ਼ਾਂਤ ਰੂਪ ਸਤਿਗੁਰਾਂ ਨੂੰ ਸ਼ਸਤ੍ਰਧਾਰੀ ਬਣਾ ਜ਼ੁਲਮ ਨਾਸ਼ ਹਿਤ ਪ੍ਰੇਰਿਆ। ਇਹ ਤੇ ਸਰਾਪ ਨਹੀਂ ਵਾਸਤਵ ਵਿਚ ਵਰ ਸੀ। ਜੋ ਅਗਲੇ ਵਰਾਂ ਦਾ ਮੁਲ ਸੀ। ਇਹ ਤੇ ਇਸ ਤੋਂ ਪੈਦਾ ਹੋਈਆਂ ਹੋਰ ਘਟਨਾਵਾਂ ਨੇ ਹੀ ਅਜਿਹੇ ਹਾਲਾਤ ਪੈਦਾ ਕਰ ਦਿਤੇ ਜਿਨ੍ਹਾਂ ਨੇ ਭਾਈ ਗੁਰਦਾਸ ਜੀ ਕੋਲੋਂ ਇਹ ਤੁਕਾਂ ਲਿਖਵਾਣੀਆਂ——
"ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ।
ਅਰਜਨ ਕਾਇਆਂ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ।
ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।"

ਗੁਰੂ ਅਰਜਨ ਦੇਵ ਜੀ ਦੀ ਸਵਾਰੀ ਹੋਈ ਮੂਰਤ ਹਰਗੋਬਿੰਦ ਭਾਰੀ ਗੁਰੂ ਕਿਵੇਂ ਬਣਿਆ? ਦਲ ਭੰਜਨ ਹੋਣ ਕਰ ਕੇ, ਦਲ ਕਿਹੜੇ ਭੰਨਣੇ ਪਏ? ਜਿਹੜੇ ਭਾਜੜਾਂ ਪਾਉਂਦੇ ਸਨ। ਜੇ ਜਨਤਾ ਨੂੰ ਭਾਜੜਾਂ ਨਾ ਪੈਂਦੀਆਂ ਤਾਂ ਗੁਰੂ ਕਿਆਂ ਨੂੰ ਭੀ ਭਾਜੜਾਂ ਪੌਣ ਦੀ ਕੋਈ ਲੋੜ ਨਹੀਂ ਸੀ ਪਰ ਦੇਸ ਦੀ ਰਜਨਤਾ ਨੂੰ ਕਮ ਵੱਸ ਭਾਜੜਾਂ ਪੈ ਰਹੀਆਂ ਸਨ। ਦੁਖੀ ਦੀਨ ਦੇਸ਼ ਨੂੰ ਇਹਨਾਂ ਦਿਨ ਰਾਤ ਦੀਆਂ ਭਾਜੜਾਂ ਤੋਂ ਖਲਾਸੀ ਦੁਵਾਨ ਲਈ ਹੀ ਜਰਵਾਣਿਆਂ ਦੇ ਦਲ ਨਾਸ ਕਰਨੇ ਪਏ। ਸੋ ਇਸ ਸਾਰੀ ਵਿਚਾਰ ਦਾ ਫਲ ਇਹ ਨਿਕਲਦਾ ਹੈ ਕਿ ਸ੍ਰੀ ਬਾਬੇ ਬੁਢਾ ਜੀ ਦਾ ਪਹਿਲਾ ਬਚਨ ਭੀ ਵਰ ਰੂਪ ਹੀ ਸੀ।

——੧੪——