ਹੱਥੀਂ ਦਿੱਤੀ ਮਰਵਾਇ, ਪਿੰਗਲਾਂ ਜੇਹੀਆਂ ਕਦੇ ਓ ਰਾਣੀਆਂ।
ਰਾਜਾ ਹੋਇਆ ਉਦਾਸ, ਖਲੜੀ ਲਈ ਕਾਲੇ ਓ ਮਿਰਗ ਦੀ।
ਮੜ੍ਹੀ ਰਾਣੀ ਦੇ ਪਾਸ, ਬੈਠ ਗਿਆ ‘ਪਿੰਗਲਾਂ', ਆਗਦਾ।
ਗੁਜਰੇ ਬਾਰਾਂ ਹੈ ਮਾਸ, ‘ਪਿੰਗਲਾਂ ਪਿੰਗਲਾਂ[1]' ਓ ਕਰੇ।
੯— ਗੁਜਰੇ ਬਾਰਾਂ ਹੈਂ ਮਾਸ, ਟਿਲਿਓਂ ਗੁਰੂ ਆਪ ਜੀ ਟੁਰ ਪਿਆ।
ਆਇਆ ਨਗਰੀ ਦੇ ਪਾਸ, ਗੋਰਖ ਗੁਰੂ ਨਾਥ ਹੈ ਆ ਗਿਆ।
ਦਿੱਤੀ ਅਲਖ ਜਗਾਇ, ਘਰ ਘੁਮਿਆਰਾਂ ਦੇ ਆ ਗਿਆ।
ਗੋਰਖ— ਸ਼ਿਵਜੀ ਭਰੇਗਾ ਭੰਡਾਰ, ਤੌੜੀ ਕਚੀ ਸਾਨੂੰ ਓਇ ਭੇਜਣੀ।
ਦੇਣੀ ਸ਼ਿਵਜੀ ਦੇ ਨਾਇ[2] ਕੱਚੀ ਤੌੜੀ ਗੁਰਾਂ ਨੇ ਲੈ ਲਈਆਂ।
ਆਇਆ ਭਰਥਰੀ ਪਾਸ, ਓਹੋ ਤੌੜੀ ਗੁਰਾਂ ਨੇ ਭੰਨ ਦਿਤੀ।
ਤੌੜੀ ਸਿੱਟੀ ਆ ਭੰਨ, ਤੌੜੀ ਤੌੜੀ ਗੁਰੂ ਪੁਕਾਰਦੇ।
ਰੋਂਦੇ ਤੌੜੀ ਭੰਨਾਇ, ਵੈਣ ਸੁਰਾਂ ਪਾ ਲਏ ਕਹਿਰ ਦੇ।
ਰੋਵਣ ਸਾਂਗਾਂ ਲਗਾਇ, ਰਾਜਾ ਸੀ ਰੋਵੇ ਜਿਵੇਂ ਪਿੰਗਲਾਂ।
ਰਾਜਾ ਗੁੱਸਾ ਏ ਖਾਇ, ਫੜਕੇ ਫਹੌੜੀ ਗੁਰੂ ਨੂੰ ਜਾ ਪਿਆ।
ਰਾਜਾ— ਮੇਰੀਆਂ ਸਾਂਗਾਂ ਲਗਾਇ, ਤੇਰੀ ਭੱਜੀ ਕੱਚੀ ਓ ਤਾਉੜੀ !
ਮੇਰੀ ਮਰ ਜਾਇ ਨਾਰਿ, ਸਾਂਗਾਂ ਲਗਾਵੇਂ ਤੂੰ ਓਇ ਫੁਕਾਰਿਆ।
ਲੈ ਲੈ ਦੋਹ ਦੀਆਂ ਚਾਰ, ਜਿੰਨੀਆਂ ਕਹੇਂ ਲੈਦਿਆਂ ਤੌੜੀਆਂ।
ਗੋਰਖ— ਸੁਟੀਆ ਰਾਣੀ ਤੂੰ ਮਾਰ, ਬੋਲੇ ਗੁਰੂ ਭਰਥਰੀ ਕੀ ਕਹੇ :-
ਆਪੇ ਸੁੱਟੀ ਆ ਮਾਰ, ਪਿੰਗਲਾਂ ਜੇਹੀਆਂ ਕਿਥੋਂ ਓ ਰਾਣੀਆਂ?
ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/24
ਦਿੱਖ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
20 / ਭਰਥਰੀ ਹਰੀ ਜੀਵਨ