ਸਮੱਗਰੀ 'ਤੇ ਜਾਓ

ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਤਸ਼ਾਹ ਦੇ ਵਿਰੁੱਧ ਚੜ੍ਹਾਈ ਕੀਤੀ ਤੇ ਉਸਨੂੰ ਲੇਨੀ ਦੇ ਕਿਲ੍ਹੇ ਤੇ ਮੁਲਤਾਨ ਦੇ ਵਿਚਕਾਰ ਕੋਰੂਰ ਦੇ ਟਿਕਾਣੇ ਹਾਰ ਦੇ ਕੇ ਕਤਲ ਕੀਤਾ। ਇਸ ਤਰ੍ਹਾਂ ਦੇਸ਼ ਨੂੰ ‘ਸ਼ਾਕਾ ਂ ਲੋਕਾਂ ਤੋਂ ਛੁਡਾ ਲੈਣ ਤੋਂ ਜੋ ਪੂਰਨ ਕਾਮਯਾਬੀ ਹੋਈ, ਉਸ ਤੋਂ ਵਿੱਕ੍ਰਮਾ ਦਿੱਤ ਦਾ ਨਾਮ 'ਸ਼ਾਕਾਰੀ` ਅਰਥਾਤ ‘ਸ਼ਾਕਾ+ਅਰੀ' ਪੈ ਗਿਆ। ਵਿਕ੍ਰਮਾ ਦਿੱਤ ਦੇ ਦਰਬਾਰ 'ਨੌ ਰਤਨ' ਸਨ ਤੇ ਆਪ ਭੀ ਵਿੱਦਵਾਨ ਤੇ ਧਰਮੀ ਰਾਜਾ ਸੀ।

ਪਹਿਲੋਂ ਪਹਿਲ ਇਤਿਹਾਸ ਵੇਤਾ ਬਿਕ੍ਰਮ ਨੂੰ ਈਸਵੀ ਸਦੀ ਤੋਂ ੫੭ ਬਰਸ ਪਹਿਲੋਂ ਹੋਇਆ ਮੰਨਦੇ ਸਨ, ਪਰ ਫੇਰ ਕਿੱਸੇ ਕਹਾਣੀਆਂ ਇਤਹਾਸਿਕ ਵਾਕਿਆਤ ਦਾ ਰੌਲਾ ਐਸਾ ਪਿਆ ਕਿ ਵਿਦਵਾਨ ਫੈਸਲਾ ਨਾਂ ਕਰ ਸੱਕਣ, ਸਗੋਂ ਇਕ ਦੋ ਦੇ ਖਿਆਲ ਵਿਚ 'ਬਿੱਕ੍ਰਮ ਹੋਯਾ ਹੀ ਨਹੀਂ` ਦਾ ਖਿਆਲ ਬੀ ਹੋਇਆ। 'ਚੰਦ ਗੁਪਤ ੨' ਦਾ ਨਾਂ ਬੀ ਵਿਕ੍ਰਮਾਦਿੱਤ ਖਿਆਲ ਕੀਤਾ ਗਿਆ ਹੈ। ਬਾਜ਼ੇ ਦਾਨਿਆਂ ਨੇ ਕਿਹਾ ਕਿ ਨਹੀਂ ੫੬ ਸੰਮਤ ਪ੍ਰਥਮ ਈਸਵੀ ਤੋਂ ਲੈਕੇ ਛੇਵੀਂ ਸਦੀ ਤਕ-ਸਗੋਂ ਰਾਇ ਪਥੌਰਾ ਤਕ- ਕਈ ਰਾਜੇ ‘ਬਿੱਕ੍ਰਮ` ਕਹਿਲਾਏ, ਸੋ ਸੰਮਤ ਵਾਲਾ ਬਿੱਕ੍ਰਮਾ ਦਿੱਤ ਹੋਰ ਹੈ ਤੇ ‘ਸ਼ਾਕਾ+ਅਰੀ’ ਬਿੱਕ੍ਰਮ ਹੋਰ ਹੈ।

ਪਰ ਮਿਸਟਰ ਫੀਲਟ ਆਖਦੇ ਹਨ ਕਿ ਸੰਮਤ ਜੋ ਈ: ਸੰਨ ਤੋਂ ੫੭ ਸਾਲ ਪਹਿਲੇ ਦਾ ਹੈ, ਇਹ ਮਾਲਵੇ ਦਾ ਪੁਰਾਣਾ ਸੰਮਤ ਸੀ ਤੇ ‘ਸ਼ਾਕਾਰੀ' ਵਿੱਕ੍ਰਮ ਤੋਂ ਬਹੁਤ ਪਹਿਲੇ ਜਾਰੀ ਸੀ ਤੇ ਇਸਦੇ ਨਾਲ ਲਫ਼ਜ਼ 'ਬ੍ਰਿਕਮ' ਕਿਸੇ ਭੁਲਾਵਟ ਵਿਚ ਲੱਗ ਗਿਆ ਹੈ, ਕਿਉਂਕਿ ਚੰਦ੍ਰ ਗੁਪਤ ਪਹਿਲੇ ਯਾ ਦੂਸਰੇ ਨੇ ਭੀ ਓਪਰੇ ਲੋਕਾਂ ਤੇ ਫਤਹ ਪਾਈ ਸੀ, ਸੋ ਸੰਮਤ ਪੁਰਾਣਾ ਮਾਲਵਾ ਸੰਮਤ ਹੈ ਤੇ ਚੰਦ੍ਰ ਗੁਪਤੀ ਕਿਸੇ ਬਿਕ੍ਰਮ ਦੇ ਨਾਮ ਤੋਂ ਬਿੱਕ੍ਰਮ ਨਾਮ ਪੈ

ਗਿਆ ਹੈ।[1]


  1. ਮਿ. ਦੱਤ 'ਕਾਰਪਸ ਇਨਸਕ੍ਰਿਪਸ਼ਨਮ ਇੰਡੀਕੇਰਮ' ਦੇ ਆਧਾਰ ਤੇ