ਸਮੱਗਰੀ 'ਤੇ ਜਾਓ

ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰਥਰੀ ਹਰੀ ਜੀਵਨ / 31

ਗੈਜ਼ਟੀਅਰ ਆਫ ਇੰਡੀਆ ਵਿਚ ਪ੍ਰੋਫੈਸਰ ਕੋਲਹਾਰਨ ਦੇ ਆਧਾਰ ਤੇ ਲਿਖਿਆ ਹੈ ਕਿ 'ਵਿੱਕ੍ਰਮ ਕਾਲ' ਦਾ ਅਰਥ ਹੈ 'ਜੁੱਧ ਦਾ ਸਮਾਂ; ਜੁੱਧ ਦਾ ਸਮਾਂ ਸਰਦ ਰਿਤੂ ਮੰਨਿਆ ਜਾਂਦਾ ਸੀ, ਤੇ ਸੰਮਤ ਭੀ ਸਰਦ ਰਿਤੁ ਵਿਚ ਸ਼ੁਰੂ ਹੁੰਦੇ ਸਨ, ਇਸ ਤਰ੍ਹਾਂ ਕਵੀਆਂ ਤੋਂ ਇਸ ਪੁਰਾਣੇ ਸੰਮਤ ਦਾ ਨਾਂ ਵਿੱਕ੍ਰਮ ਪੈ ਗਿਆ। ਰਾਜਾ ਕਰਕੇ ਨਹੀਂ, ਪਰ 'ਵਿੱਕ੍ਰਮ ਕਾਲ' ਕਰ ਨਾਮ ਬਿਕ੍ਰਮੀ ਸੰਮਤ ਹੈ।

ਹੁਣ ਬਿਕ੍ਰਮਾ ਜੀਤ ਜੀ ਏਸ ਸੰਮਤ ਦੇ ਸੰਬੰਧ ਤੋਂ ਛੁੱਟੇ, ਤਾਂ ਓਹਨਾਂ ਦਾ ਸਮਾਂ ਦਾਨਿਆਂ ਨੇ ਹੋਰਨਾਂ ਉਗਾਹੀਆਂ ਤੇ ਨਿਸ਼ਾਨ: ਤੋਂ ਟੋਲਿਆ।

ਹਯੂਨਤ ਸ਼ੈੱਗ ਚੀਨੀ ਮੁਸਾਫਰ ਜੋ ਸੱਤਵੀਂ ਸਦੀ ਈ. ਵਿਚ ਹਿੰਦ ਵਿਚ ਆਇਆ, ਦੱਸਦਾ ਹੈ ਕਿ “ਸਿਲਾ ਦਿੱਤ੧” ਨਾਮੇਂ ਰਾਜਾ ਦਾ ਸਮਾਂ ੫੮੦ ਈ: ਸੰਨ ਦਾ ਸੀ, ਤੇ ਵਿੱਕ੍ਰਮ ਦਿੱਤ ਜੀ ‘ਸ਼ਿਲਾ ਦਿੱਤ ੧ ਤੋਂ ਮੁਹਰਲੇ ਮਹਾਰਾਜਾ ਸਨ[1]। ਇਸੀ ਤਰ੍ਹਾਂ ਕਾਹਲਨਾਂ ਮੁਅੱਰਖ ਜੋ ਬਾਰ੍ਹਵੀਂ ਸਦੀ ਵਿਚ ਹੋਇਆ ਹੈ, ਦੱਸਦਾ ਹੈ ਕਿ ਰਾਜਾ ਕਨਿਸ਼ਕ ਤੋਂ ੩੦ ਰਾਜ ਮਗਰੋਂ ਵਿੱਕ੍ਰਮ ਜੀ ਹੋਏ ਹਨ, ਸੋ ਇਸ ਤਰ੍ਹਾਂ ਵਿੱਕ੍ਰਮ ਜੀ ਦਾ ਸਮਾਂ ਛੇਵੀਂ ਸਦੀ ਈ: ਵਿਚ ਹੋਇਆ। ਹੋਰ ਉਗਾਹੀ ਐਉਂ ਹੈ:-

ਵ੍ਰਾਹਮੀਰਾ, ਵਰੁਚੀ, ਕਾਲੀਦਾਸ, ਏਹ ਰਾਜਾ ਵਿੱਕ੍ਰਮ ਦੇ ਨੌ ਰਤਨਾਂ ਵਿਚੋਂ ਬਹੁਤ ਪ੍ਰਸਿੱਧ ਹਨ। ਡਾਕਟਰ ਭਾਓਦਾਜੀ ਆਖਦੇ ਹਨ ਕਿ ਵਰਾਹ ਮੀਰਾ ਲਗ ਪਗ ੫੦੫ ਈ: ਵਿਚ ਜੰਮਿਆ ਤੇ ੫੮੭ ਈ: ਵਿਚ ਮਰਿਆ। ਇਸੀ ਤਰ੍ਹਾਂ ਵਰੁਚੀ ਤੇ ਕਾਲੀਦਾਸ ਦੀਆਂ ਰਚਨਾ ਦੀ ਮੁਤਾਲ੍ਯਾ ਦੱਸਦੀ ਹੈ ਕਿ ਇਹ ਪੰਜਵੀਂ ਛੇਵੀਂ ਸਦੀ ਵਿਚ ਹੋਏ।

ਇਸੀ ਤਰ੍ਹਾਂ ਇਨ੍ਹਾਂ ਤੋਂ ਮਗਰੋਂ ਇਕ ਸਬੰਧੂ ਕਵੀ ਹੋਏ ਹਨ। ਈਸ਼ਵਰਾ ਚਰਨ ਵਿੱਦ੍ਯਾ ਸਾਗਰ ਨੇ ਸਬੰਧੂ ਜੀ ਦੇ ਗ੍ਰੰਥ ਵਿਚ ਇਕ ਲੇਖ ਦੱਸਿਆ ਹੈ ਜੋ ਇਸ ਤਰ੍ਹਾਂ ਹੈ:- "ਹੁਣ ਕਿ ਵਿੱਕ੍ਰਮਾ ਦਿੱਤ ਟੁਰ ਗਿਆ ਹੈ, ਕੇਵਲ


  1. ਰੋਮੇਸ਼ ਚੰਦ੍ਰ ਦੱਤ