ਪਾਦ੍ਯਾ' ਦਾ ਕਰਤਾ ਬੋਧੀ ਸੀ[1] ਤੇ ਇਹ ਤ੍ਰੈਏ ਸ਼ੱਤਕ ਵੇਦਕ ਹਿੰਦੂ ਖਿਆਲਾਤ ਨਾਲ ਭਰੇ ਪਏ ਹਨ। ਨਾਂਹੀ 'ਭੱਟੀ' ਬੋਧੀ ਸੀ, ਕਿਉਂਕਿ ਭਟੀ ਆਪਣੇ ਕਾਵ੍ਯ ਵਿਚ ਅਵਤਾਰਾਂ ਦੀ ਮਹਿਮਾ ਕਰਦਾ ਹੈ।
ਹੁਣ ਦੇਖਣਾ ਇਹ ਹੈ ਕਿ ਆਇਆ ਭੱਟੀ ਤੇ ਸ਼ੱਤਕਾਂ ਦਾ ਕਰਤਾ ਭਰਥਰੀ ਇਕੋ ਹਨ? ਸੋ ਖੋਜ ਦੱਸਦੀ ਹੈ ਕਿ ਭਰਥਰੀ ਖੱਤ੍ਰੀ ਸੀ ਤੇ ਮੱਧ ਹਿੰਦੁਸਤਾਨ ਦਾ ਵਾਸੀ ਸੀ, ਪਰ ਭਟੀ ਬ੍ਰਾਹਮਨ ਸੀ ਤੇ ਵੱਲਭੀ ਦੇ ਦਰਬਾਰ ਦਾ ਸੀ। ਭਰਥਰੀ ਆਪਣੇ ਸ਼ੱਤਕਾਂ ਵਿਚ ਚਾਹੇ ਸ਼ਿਵ, ਵਿਸ਼ਨੂੰ ਨੂੰ ਇਕੋ ਜਿਹਾ ਕਹਿੰਦਾ ਹੈ, ਪਰ ਭਰਥਰੀ ਦਾ ਇਸ਼ਟ ਦੇਵ ਸ਼ਿਵ ਸੀ, ਇਹ ਸ਼ੱਤਕਾਂ ਤੋਂ ਸਪਸ਼ਟ ਹੈ, ਪਰੰਤੂ ਭੱਟੀ ਦਾ ਇਸ਼ਟ ਦੇਵ ਵਿਸ਼ਨੂੰ ਹੈ। ਇਸੇ ਪ੍ਰਕਾਰ ਮਿਸਟਰ ਗੋਵਿੰਦ ਸ਼ੰਕਰ ਸ਼ਾਸਤ੍ਰੀ ਲਿਖਦੇ ਹਨ ਕਿ ਪੁਰਾਣੇ ਗ੍ਰੰਥਾਕਾਰ ਜਦ ਦੋਹਾਂ ਦੇ ਗ੍ਰੰਥਾਂ ਵਿਚੋਂ ਪ੍ਰਮਾਣ ਲਈ ਸ਼ਲੋਕ ਲੈਂਦੇ ਹਨ, ਤਾਂ ਦੋਹਾਂ ਨੂੰ ਭਿੰਨ ਦੱਸਦੇ ਹਨ। ਸਿੱਟਾ ਇਹ ਹੈ ਕਿ :-
ਵਾਕ੍ਯ ਪਾਦ੍ਯਾ ਦਾ ਕਰਤਾ ਭਰਥਰੀ ਬੋਧੀ ਹੈ,
ਭੱਟੀ ਕਾਵ੍ਯ ਦਾ ਕਰਤਾ ਭੱਟੀ ਵੈਸ਼ਨਵ ਹੈ, ਤੇ
ਤ੍ਰੈ ਸ਼ੱਤਕਾਂ ਦਾ ਕਰਤਾ ਭਰਥਰੀ ਸ਼ੈਵ ਹੈ।
ਸੋ ਚੀਨੀ ਮੁਸਾਫ਼ਰ ਦੀ ਉਗਾਹੀ ਭਰਥਰੀ ਹਰੀ ਨੂੰ ‘ਸ਼ਿਲ ਦਿੱਤ ੨ ਦੇ ਸਮੇਂ ਵਾਲੀ ਭੀ ਕੰਮ ਨਾ ਆਈ। ਹੁਣ ਇਕ ਹੋਰ ਦਲੀਲ ਬਾਕੀ ਹੈ।
ਪੰਚ ਤੰਤ੍ਰ ਨਾਮੇਂ ਗ੍ਰੰਥ ਸੰਨ ੫੦੦ ਈ: ਤੋਂ ਪਹਿਲੇ ਰਚਿਆ ਗਿਆ। ਇਸਦਾ
- ↑ ਮਿਸਟਰ ਪਾਠਕ ਚੀਨੀ ਮੁਸਾਫਰ ਆਈਟਸਿੰਗ ਬਾਬਤ ਦੱਸਦੇ ਹਨ ਕਿ ਓਹ ਸੱਤਵੀਂ ਸਦੀ ਈ. ਵਿਚ ਹਿੰਦ ਵਿਚ ਆਇਆ ਤੇ ਓਹ ਲਿਖਦਾ ਹੈ ਕਿ ਵਾਕ੍ਯ ਪਾਦ੍ਯਾ ਦਾ ਕਰਤਾ ਭਰਥਰੀ ਬੋਧੀ ਸੀ ਤੇ ਉਸਨੂੰ ਮੋਏ ੪੦ ਬਰਸ ਹੋਏ ਹਨ। ਇਸੀ ਤਰ੍ਹਾਂ ਵਾਚਸਪਤੀ ਮਿਸ਼ਰ ਜੋ ੧੧ਵੀਂ ਸਦੀ ਵਿਚ ਹੋਇਆ ਹੈ ਲਿਖਦਾ ਹੈ ਕਿ ਵਾਕ੍ਯ ਪਾਦ੍ਯਾ ਦਾ ਕਰਤਾ ‘ਵੇਦਾਬਾਹਯਾ' ਅਰਥਾਤ ਵੇ ਦ ਵਿਹੂਨ ਬੋਧੀ ਸੀ।