ਸਮੱਗਰੀ 'ਤੇ ਜਾਓ

ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰਥਰੀ ਹਰੀ ਜੀਵਨ / 37

(ਯਾ ਇਸਦੇ ਭੀ ਮੂਲ ਦਾ[1]) ਤਰਜਮਾਂ ਫਾਰਸੀ ਵਿਚ 'ਕਲੇਲਾ ਦਮਨਾ' ੫੩੧ ਤੋਂ ੫੭੯ ਈ: ਦੇ ਵਿਚਕਾਰ ਫਾਰਸ ਦੇ ਪਾਤਸ਼ਾਹ ਲਈ ਫਾਰਸੀ ਵਿਚ ਤਰਜਮਾਂ ਕੀਤਾ ਗਿਆ। ਪੰਚ ਤੰਤ੍ਰ ਵਿਸ਼ੇਸ਼ ਕਰਕੇ ਸੰਕਲਤ ਕੀਤਾ ਹੋਇਆ ਗ੍ਰੰਥ ਹੈ, ਇਸ ਵਿਚ ਨੀਤੀ ਸ਼ੱਤਕ ਦਾ ਇਕ ਸ਼ਲੋਕ ਹੈ। ਜਿਸ ਤੋਂ ਸਿੱਧ ਹੋਇਆ ਕਿ ਭਰਥਰੀ ਜੀ ਦੇ ਸ਼ੱਤਕ ੫੦੦ ਈ: ਤੋਂ ਪਹਿਲੇ ਬਣ ਚੁਕੇ ਸਨ, ਤੇ ਭਰਥਰੀ ਜੀ ਇਸ ਵੇਲੇ ਹੋ ਚੁਕੇ ਸਨ ਯਾ ਹੈ ਸਨ[2]।


  1. ↑ ਮੈਕਸਮੂਲਰ।
  2. ↑ ਨੀਤੀ ਸ਼ੱਤਕ ਦਾ ੫੭ਵਾਂ ਸ਼ਲੋਕ ਤੇ ਸ਼ੇਖ਼ ਸਾਅਦੀ ਦੇ ਇਸ ਬੈਂਤ 'ਅਗਰ ਸਦ ਸਾਲ ਗਬਰ ਆਤਸ਼ ਫਰੋਜ਼ਦ' ਦਾ ਬੀ ਧਿਆਨ ਕਰ ਲੈਣਾ। ਸ਼ੇਖ਼ ਸਾਅਦੀ ੧੧੯੫ ਵਿਚ ਜੰਮੇ, ਤੇ ੧੨੨੫ ਵਿਚ ਹਿੰਦੁਸਤਾਨ ਆਏ।