ਭਰਥਰੀ ਹਰੀ ਜੀਵਨ / 41 ਬਣੀ। ਓਹ ਮੂਰਤੀ ਉਸਦੇ ਆਪਣੇ ਹਿਰਦੇ ਦੇ ਤਖਤੇ ਤੋਂ ਸ਼ਲੋਕਾਂ ਵਿਚ ਖਿੱਚੀ ਅਰ ਹਿੰਦ ਨੇ ਸਾਹਿੱ ਚਿੰਤਸ਼ਾਲ ਵਿਚ ਧਰ ਦਿੱਤੀ ਤੇ ਥੱਲੇ ਲਿਖ ਦਿੱਤਾ ‘ਨੀਤੀ ਸ਼ੱਤਕ'।
(੩) ਇਖ਼ਲਾਕ ਤੇ ਭਾਈਚਾਰਕ, ਸਰੀਰਕ ਤੇ ਕੁਛ ਮਾਨਸਿਕ ਸੁਖਾਂ ਦੇ ਨਾਲ ਨਾਲ ਉਸ ਕਲਾਵਾਨ ਨੇ ਅਨੁਭਵ ਕੀਤਾ ਕਿ ਅੰਦਰ ਕੋਈ ਤਰਸੇਵਾਂ ਹੋਰ ਹੈ, ਕੋਈ ਭੁੱਖ ਹੈ, ਜਿਸਦੇ ਸੱਖਣਾਪਨ ਨੂੰ ਇਹ ਨਹੀਂ ਮੇਟਦਾ। ਵਿਦਵਾਨਾਂ ਤੇ ਦਾਨਿਆਂ ਨੂੰ ਓਸਨੇ ਮਤਸਰ ਤੇ ਸਾੜੇ ਵਿੱਚ[1] ਦੇਖਿਆ: ਇਸ ਤੋਂ ਨੀਤੀ ਇਖ਼ਲਾਕੀ ਜੀਵਨ ਪੋਲੇ ਹੋ ਦਿੱਸੇ। ਇਸ ਉੱਚੀ ਸ਼ੈ ਵਿੱਚ ਭੀ ਉਨ੍ਹਾਂ ਨੂੰ ਅਜੇ ਨਿੱਗਰਤਾ ਦੀ ਕਮੀਂ ਦਾ ਅਨੁਭਵ ਹੋਯਾ, ਤਦ ਅੰਦਰ ਇਕ ਹੋਰ ਤਸਵੀਰ ਬਣੀ ਕਿ ਇਹ ਰਸ ਤੇ ਇਖ਼ਲਾਕ ਚੰਗੇ ਹਨ, ਪਰ ਇਹ ਦ੍ਰਿਸ਼ਮਾਨ ਦੇ ਸੁਆਦ ਤੇ ਪ੍ਰਬੰਧ ਹਨ, ਕੋਈ ਹੋਰ ਟਿਕਾਣਾ ਅਟੱਲਤਾ ਦਾ ਹੈ। ਸਹਿਜੇ ਸਹਿਜੇ ਅੰਦਰਲੇ ਨੇ ਰਸਾਂ ਨਾਲੋਂ ਤੇ ਫੋਕੀਆਂ ਦੁਨਿਆਵੀ ਅਕਲਾਂ ਤੇ ਇਖ਼ਲਾਕਾਂ ਨਾਲੋਂ, ਪਯਤਨਾਂ ਨਾਲੋਂ ਨਿਹਕੇਵਲ (ਕੈਵੱਲ) ਹੋ ਜਾਣ ਨੂੰ ਚੰਗਾ ਜਾਤਾ[2], ਤਦੋਂ ਉਸਦੇ ਅੰਦਰ ਇਕ ਮੂਰਤ ਬਣੀ ਜੋ ਉਸਨੇ ਕਾਗਤ ਪਰ ਖਿੱਚ ਕੇ ਹਿੰਦ ਸਾਹਿਤ੍ਯ ਚਿੱਤ੍ਰਸ਼ਾਲ ਵਿਚ ਰੱਖ ਦਿੱਤੀ ਤੇ ਹੇਠਾਂ ਲਿਖ ਦਿਤਾ 'ਵੈਰਾਗ ਸ਼ੱਤਕ'। ਸੋ -
ਹਿੰਦ ਬਾਗ਼ ਦੇ ਇਕ ਨੌ ਨਿਹਾਲ ਨੂੰ ਤ੍ਰੈ ਲੱਗੇ ਫਲ ਇਹ ਤ੍ਰੈ ਸ਼ੱਤਕ ਹਨ।
ਹਾਂ ਜੀ, ਇਕ ਉੱਨਤਿ ਪਰ ਵੈਰਾਗੀ ਹਿਰਦੇ ਦੀ ਤਸਵੀਰ ਸਾਡੇ ਪਾਸ ਹੈ।
ਹਿੰਦੁਸਤਾਨ ਦੇ ਨਿੰਮ੍ਰਤਾ, ਆਪਾ ਨਿਵਾਰਨ ਵਾਲੇ ਤੇ ਹਉਮੈਂ ਪਰ ਫਤਹ ਪਾਉਣ ਵਾਲੇ ਸੁਭਾਵ ਮੂਜਬ ਇਸਦੇ ਮਹਾਂਪੁਰਖਾਂ ਨੇ ਜਿਸ ਜਿਸ ਖੂਬਸੂਰਤੀ ਨੂੰ ਆਪਣੇ ਅੰਦਰ ਧਿਆਨ ਸ਼ਕਤੀ ਨਾਲ ਆਂਦਾ, ਉਸਨੂੰ ਸੰਸਾਰ ਦੇ ਲਾਭ