ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੀਤੀ ਸ਼ਤਕ / 73


      ਕੜੇ ਪਹਿਨਿਆਂ ਹੱਥ ਨਾ ਸ਼ੋਭਦੇ 
      ਦਾਨ ਦਿੱਤਿਆਂ ਹੱਥ ਗੁਣਵਾਨ ਹੋਏ।
   ਚੰਦਨ ਲੇਖ ਦੇ ਲਾਇਆਂ ਨਾ ਫਬਨ ਭਾਈ,
   ਕਰੁਣਾਮਯ (ਜੇ ਦਿਆਲ ਹਨ ਆਨ ਹੋਏ)
      ਸ਼ੋਭਾ ਉਨ੍ਹਾਂ ਦੀ ਪਰ ਉਪਕਾਰ ਅੰਦਰ,
      ਭਲੇ ਪ੍ਰਾਏ ਵਿਚ ਜੋ ਸਵਧਾਨ ਹੋਏ॥
 ੭੩.   ਪਾਪ ਕਰਨ ਤੋਂ ਯਾਰ ਨੂੰ ਵਰਜਦੇ ਨੀ,
       ਭਲੇ ਕਰਨ ਦੀ ਗੱਲ ਸਮਝਾਂਵਦੇ ਨੀ।
         ਗੁੱਝੀ ਯਾਰ ਦੀ ਗੱਲ ਛਿਪਾਂਵਦੇ ਨੀ,
         ਗੁਣ ਮਿੱਤ੍ਰ ਦੇ ਜਗਤ ਪ੍ਰਗਟਾਂਵਦੇ ਨੀ,
      ਬਿਪਤਾ ਪਈ ਤੇ ਸਾਥ ਨ ਛੱਡਦੇ ਨੀ,
      ਜਿੰਨੀ ਸਰੇ ਭੀ ਮਾਯਾ ਪਚਾਂਵਦੇ ਨੀ।
         ਲੱਛਣ ਏਹ ਹਨ ਸੱਚਿਆਂ ਮਿੱਤਰਾਂ ਦੇ, 
         ਸੰਤ ਲੋਕ ਏ. ਆਪ ਬਤਾਂਵਦੇ ਨੀ ।  
 ੭੪.  ਬਿਨਾਂ ਜਾਚਿਆਂ ਸਾਰਿਆਂ ਕੌਲ ਫੁੱਲਾਂ,
      ਸਦਾ ਸੂਰਜ ਨੇ ਆਣ ਖਿੜਾਇਆ ਏ।
         ਬਿਨਾਂ ਮੰਗਿਆਂ ਚੰਦ ਨੇ ਕੰਮੀਆਂ ਨੂੰ,
         ਖੇੜਾ ਆਣਕੇ ਦਾਨ ਕਰਾਇਆ ਏ।  
      ਬਿਨਾਂ ਬੇਨਤੀ ਬੱਦਲਾਂ ਉਮਡ ਆ ਕੇ, 
      ਜਲ ਜਗਤ ਨੂੰ ਆਪ ਦਿਵਾਇਆ ਏ।
         ਤਿਵੇਂ ਸੰਤਾਂ ਨੇ ਆਪਣੇ ਆਪ ਆਪੇ, 
         ਪ੍ਰਾਏ ਭਲੇ · ਨੂੰ ਲੱਕ ਬਨ੍ਹਾਇਆ ਏ।