ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
74 / ਨੀਤੀ ਸ਼ਤਕ

੭੫. ਛੱਡ ਆਪਣਾ ਲਾਭ ਜੋ ਦੂਸਰੇ ਨੂੰ,
        ਲਾਭ ਦੇਇ ਸੋ ਜਾਨ ‘ਸਤਿ ਪੁਰਖ ਭਾਈ।
            ਲਾਭ ਆਪਣਾ ਨਾਲ ਜੋ ਦੁਸਰੇ ਦਾ
            ਕਰੇ, ‘ਪੁਰਖ ਸਾਮਾਨ' ਓ ਜਾਣਨਾ ਈ।
       ਪ੍ਰਾਯਾ ਬੁਰਾ ਕਰ ਆਪਣਾ ਭਲਾ ਕਰਦਾ,
       ‘ਰਾਖਸ਼ ਆਦਮੀ ਰੂਪ' ਅਖਾਂਵਦਾ ਈ।
           'ਵ੍ਯਰਥ ਦੂਸਰੇ ਦੀ ਜੋਈ ਕਰੇ ਹਾਨੀ
           ਕਿਹੋ ਜਿਹਾ ਉਹ?' ਸਾਨੂੰ ਨ ਸਾਰ ਰਾਈ।
           
੭੬. ‘ਪਾਣੀ’ ਦੁੱਧ ਨੂੰ ਜਦੋਂ ਸੀ ਆਨ ਮਿਲ੍ਯਾ
        ਗੁਣ ਆਪਣੇ ‘ਦੁੱਧ ਉਸ ਦੇਵਦਾ ਈ।
              ਜਦੋਂ ਦੁੱਧ ਨੂੰ ਆਣ ਕੇ ਤਾਪ ਚੜ੍ਹਿਆ,
              ਤਦੋਂ ਨੀਰ ਯਾ ਆਪ ਸੜੇਂਵਦਾ ਈ।
         ਜਦੋਂ ਨੀਰ ਨੂੰ ਸੜਦਿਆਂ ਦੁੱਧ ਡਿੱਠਾ,
         ਡਿੱਗਣ ਅੱਗ ਵਿਚ ਆਪ ਉਠੋਂਵਦਾ ਈ।
               ਫੇਰ ਮਿਲੇ ਪਾਣੀ, ਦੁਧ ਸਮਝਦਾ ਹੈ
               ਯਾਰ ਆ ਗਿਆ, ਫੇਰ ਮੁੜ ਮੇਂਵਦਾ ਈ।
        ਸਤਿ ਪੁਰਖ ਦੀ ਮੈਤਰੀ ਠੀਕ ਐਸੀ,
        ਦੁਖ ਯਾਰ ਦਾ ਆਪ ਸਿਰ ਲੇਂਵਦਾ ਈ।
        
 ੭੭. ਸ਼ੇਸ਼ਨਾਗ ਦੀ ਸੇਜ ਪਰ ਵਿਚ ਸਾਗਰ,
       ਵਿਸ਼ਨੂੰ ਪਏ ਅਰਾਮ ਕਰਾਂਵਦੇ ਨੀ।
             ਵੈਰੀ ਵਿਸ਼ਨੂੰ ਦੇ ਰਾਖਸ਼ਸ ਉਸੇ ਸਾਗਰ,
             ਕੁਲਾਂ ਸਣੇਂ ਭੀ ਵਾਸ ਵਸਾਂਵਦੇ ਨੀ।