ਸਮੱਗਰੀ 'ਤੇ ਜਾਓ

ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
82 / ਨੀਤੀ ਸ਼ਤਕ

ਸ੍ਵਾਂਤੀ ਬੂੰਦ ਜੇ ਚਾਤ੍ਰਿਕ ਮੂੰਹ ਪਵੇ ਨਾਹੀਂ,
ਦੋਸ਼ ਬੱਦਲਾਂ ਦਾ ਨਹੀਂ ਲਾਖੀਏ ਜੀ।
     ਲਿਖਿਆ ਧੁਰੋਂ ਵਿਧਾਤਾ ਦਾ ਕੌਣ ਮੇਟੇ,
     [1]ਮੱਥੇ ਲਿਖੇ ਜੋ ਲੇਖ, ਸੋ ਸਾਖੀਏ ਨੀ।
     

ਕਰਮ ਪ੍ਰਸੰਸਾ


੯੫. ਦਿਲਾ! ਦੇਉਤਿਆਂ ਤਈਂ ਤੂੰ ਟੇਕ ਮੱਥਾ,
ਪਰ ਹਨ ਦੇਉਤੇ ਵਿਧੀ[2] ਅਧੀਨ ਸਾਰੇ।
     ਤਾਂਤੇ ਟੇਕ ਵਿਧਾਤਾ ਨੂੰ ਦਿਲਾ ! ਮੱਥਾ,
     ਐਪਰ ਵਿਧੀ ਨ ਕਰਮ ਬਿਨ ਕੁੱਝ ਸਾਰੇ[3]
ਜਦੋਂ ਕਰਮਾਂ ਦੇ ਵੱਸ ਫਲ ਵਿਧੀ ਦੋਵੇਂ,
ਫਲ ਕਰਮਾਂ ਦਾ ਸਕੇ ਨ ਕੋਈ ਟਾਰੇ;
     ਤਾਂਤੇ ਕਰਮਾਂ ਨੂੰ ਸੀਸ ਨਿਵਾਈਏ ਜੀ,
     ਜਿਨ੍ਹਾਂ ਦੇ ਸਾਮ੍ਹਣੇ ਦੇਵਤੇ ਵਿਧੀ ਹਾਰੇ॥
੯੬. ਓਸ ਕਰਮ ਨੂੰ ਸੀਸ ਨਿਵਾਂਦੇ ਹਾਂ
ਜਿਸਨੇ ਅਸਰ ਹੇਠਾਂ ਬ੍ਰਹਮਾਂ ਲਾਇਆ ਏ,
    ਬੈਠਾ ਵਿਚ ਬ੍ਰਹਮਾਂਡ ਦੇ ਪੇਟ ਅੰਦਰ,
    ਕੰਮ ਕਰੇ ਘੁਮਿਆਰ ਜਿਉ ਆਇਆ ਏ।
ਜਿਸਨੇ ਵਿਸ਼ਨੂੰ ਨੂੰ ਲੈਣ ਅਵਤਾਰ ਦਸ ਦਾ
ਸੰਕਟ ਵੱਡਾ ਇਹ ਆਨ ਕੇ ਪਾਇਆ ਏ।


  1. ਵਾਧੂ
  2. ਵਿਧਾਤਾ।
  3. ਵਿਧੀ ਕਰਮ ਅਨੁਸਾਰ ਫਲ ਦੇਂਦਾ ਹੈ।