ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨੀਤੀ ਸ਼ਤਕ / 83
ਜਿਸਨੇ ਸ਼ਿਵਾਂ ਦੇ ਹਥ ਵਿਚ ਖੋਪਰੀ ਦੇ
ਦਰ ਦਰ ਮੰਗਣ ਤੇ ਪਿੰਨਣ ਚੜ੍ਹਾਇਆ ਏ।
ਜਿਸਨੇ ਸੂਰਜ ਨੂੰ ਚੌਂਕ ਵਿਚ ਪਾਇਆ ਏ,
ਦਿਨੇ ਰਾਤ ਹੀ ਘੁੰਮ ਘੁਮਾਇਆ ਏ।
੯੭. ਤੇਰੀ ਸੁੰਦਰਤਾ ਨੇ ਕੁਝ ਸਾਰਨਾ ਨਾਂ,
ਕੁਲ, ਸ਼ੀਲ ਤੇ ਵਿੱਦ੍ਯਾ ਬਨਾਵਨਾ ਕੀ?
ਬੜੇ ਜਤਨ ਦੇ ਨਾਲ ਜੋ ਸੇਵ ਕੀਤੀ
ਓਸੇ ਸੇਵ ਨੇ ਹਈ ਦਿਵਾਵਨਾ ਕੀ?
ਪੂਰਬ ਜਨਮ ਦੇ ਸੰਚੇ ਤਪੱਸਯਾ ਦੇ
ਭਾਗ ਆਣ ਏਥੇ ਫਲ ਲਾਵਨਾ ਹੀ।
ਜਿਵੇਂ ਬ੍ਰਿਛ ਵਿਚ ਪੂਰਬਲੇ ਅਸਰ ਹੁੰਦੇ,
ਫਲਕੇ ਸਮੇਂ ਸੇਤੀ ਫਲ ਲ੍ਯਾਵਨਾ ਹੀ॥
੯੮. ਬਨਾਂ ਵਿਚ, ਰਣਾਂ ਵਿਚ, ਵੈਰੀ ਸੰਦੇ ਦਲਾਂ ਵਿਚ,
ਅੱਗ ਵਿਚ, ਜਲਾਂ ਵਿਚ, ਵਿਚ ਮਹਾਂ ਸਮੁੰਦਰੀਂ।
ਨੀਂਦ ਵਿਚ ਸੁੱਤਿਆਂ ਤੇ ਹੋਇਆਂ ਅਚੇਤ ਭਾਈ
ਸੰਕਟ ਜੋ ਪੈਣ ਸ਼ਿਖ ਪਰਬਤ ਤੇ ਕੰਦਰੀਂ।
ਜਦੋਂ ਚਿੱਤ ਸ੍ਵਸਥ ਨਹੀਂ ਸਾਵਧਾਨ ਰਹੇ ਨਾਹੀਂ,
ਬਿਖੜੀ ਅਵਸਥਾ ਆਵੇ ਰੋਗੀ ਦੇਹੀ ਸੁੰਦਰੀ।
ਪੂਰਬ ਜਨਮ ਵਿਚ ਕੀਤੇ ਜੇੜ੍ਹੇ ਪੁੰਨ ਜੀਵ,
ਓਹੋ ਆਨ ਰੱਖ੍ਯਾ ਕਰਨ[1] ਹੋਰ ਰਖ੍ਯਾ ਧੁੰਦਰੀ।
- ↑ ਵਾਧੂ