ਸਮੱਗਰੀ 'ਤੇ ਜਾਓ

ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
84 / ਨੀਤੀ ਸ਼ਤਕ

੯੯.ਹੋਰ ਦੇਵੀਆਂ ਕਾਸਨੂੰ ਪੂਜਦੇ ਹੋ,
ਸ਼ੁਭ ਕਰਨੀ ਦੀ ਭਗਵਤੀ ਪੂਜ ਸਾਧੋ।
     ਜੇੜ੍ਹੀ ਬੁਰਿਆਂ ਨੂੰ ਸਾਧ ਬਣਾ ਦੇਂਦੀ,
     ਪੰਡਤ ਕਰੇ ਜੋ ਹੋਂਵਦੇ ਮਿਟੀ ਮਾਧੋ।
ਵਿਖ ਕਰੇ ਅੰਮ੍ਰਿਤ, ਗੁਪਤ ਕਰੇ ਪਰਗਟ,
ਸਾਧੋ ਭਗਵਤੀ ਹੀ ਉਹ ਸਦ ਅਰਾਧੋ[1]
     ਜੇੜ੍ਹੇ ਵੈਰੀਆਂ ਯਾਰ ਬਨਾ ਦੇਂਦੀ,
     ਸੇਵੋ ਏਸ ਨੂੰ, ਸੁਖ ਜੇ ਰਹੋ ਲਾਧੋ।

੧੦੦.ਕੰਮ ਜੇੜ੍ਹਾ ਕਰਨਾ ਲੋੜੇ ਜੋਗ ਕਿ ਅਜੋਗ ਹੋਵੇ,
ਕਰਨ ਹਾਰੇ ਪੰਡਤ ਨੂੰ ਵਿਚਾਰ ਪਹਿਲੋਂ ਚਾਹੀਏ।
     "ਅੰਤ ਏਸ ਗੱਲ ਦਾ ਪ੍ਰਣਾਮ ਕੀ ਕੁਛ ਹੋਵਸੀ"
     ਪ੍ਰਣਾਮ ਦਾ ਵਿਚਾਰ ਏ ਸਦਾ ਹੀ ਪਹਿਲੋਂ ਆਹੀਏ।
ਕਾਲ੍ਹੀ ਬਾਲ੍ਹੀ ਨਾਲ ਜੇੜ੍ਹੇ ਕੰਮ ਕੀਤੇ ਜਾਣ ਭਾਈ,
ਓਹਨਾਂ ਦੇ ਫਲ ਨੂੰ ਅਸੀਂ ਕੰਡਾ ਪਏ ਬਨਾਈਏ।
     ਓਹੋ ਕੰਡਾ ਰੜਕਵਾਂ ਰੜਕੇਗਾ ਸਦਾ ਸਦਾ,
     ਸੁਆਸਾਂ ਦੇ ਅੰਤ ਤਾਈਂ ਚੋਭ ਪਏ ਪਾਈਏ।
੧੦੧. ਭਾਂਡੇ ਜੜਾਉ[2] ਵਿਚ ਲਸਨ ਪਾ ਰਿੰਨ੍ਹੇ ਕੋਈ,
ਹੇਠਾਂ ਬਾਲਣ ਚੰਦਨ ਦਾ ਪਿਆ ਹੋਵੇ ਬਾਲਦਾ।
      ਸੋਨੇ ਦਾ ਹੱਲ ਜੇ ਬਣਾਇ ਕੋਈ ਧਰਤ ਵਾਹੇ,
      ਅੱਕ ਦੀਆਂ ਜੜ੍ਹਾਂ ਖਾਤਰ ਅੱਕ ਲਾ ਲਾ ਪਾਲਦਾ।


  1. ਵੈਦੂਰਯ ਮਣੀ ਦੇ ਭਾਂਡੇ ਵਿਚ।
  2. ਅਕਸਰ ਥਾਈਂ ਲਸਨ ਦੀ ਥਾਂ ਤਿਲਕਣੀ ਲਿਖ੍ਯਾ ਹੈ।