ਪੰਨਾ:ਭਰੋਸਾ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧੰਨ ਗੁਰੂ ਨਾਨਕ

ਧਾਰ ਅਵਤਾਰ ਦਾਤਾਰ ਤੂੰ,
ਕਰਨ ਆਇਓਂ ਕਲਿਆਨ।
ਧਰਤੀ ਭਾਰਤ ਵਰਸ਼ ਦੀ,
ਬਣ ਗਈ ਆਲੀਸ਼ਾਨ।
ਚੰਨ ਨਨਕਾਣੇ ਵਾਲਿਆ,
ਜੱਸ ਗਾਏ ਤੇਰਾ ਜਹਾਨ।
ਤ੍ਰਿਪਤਾ ਮਾਤ ਲਡਿੱਕਿਆ,
ਕਾਲੂ ਦਿਆ ਨਿਸ਼ਾਨ।
ਤੇਰੇ ਅਗੇ ਝੁਕਦੇ ਨੇ,
ਪਏ ਜ਼ਿਮੀਂ ਅਸਮਾਨ।

੧੧