ਪੰਨਾ:ਭਰੋਸਾ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਪੈਦਾ ਹੋਣ ਦਾ,
ਡੰਕਾ ਲੋਕ ਵਜਾਨ।
ਧਾਰ ਅਵਤਾਰ ਤੂੰ ਆ ਗਿਓਂ,
ਨਾਨਕ ਬਣ ਭਗਵਾਨ।

————

ਪੰਡਤ ਪਤਰੀ ਵੇਖ ਕੇ,
ਪੰਡਤ ਮੁਖੋਂ ਬੋਲਿਆ।
ਨਾਨਕ ਹੱਥੋਂ ਸੱਚ ਦਾ,
ਸੌਦਾ ਜਾਣਾ ਤੋਲਿਆ।
ਪੰਜ ਸਾਲ ਦੀ ਉਮਰ ਵਿਚ,
ਰੱਬ ਦਾ ਨਾਮ ਜਪਾਂਦੇ।
ਬਾਲ ਉਮਰ ਵਿਚ ਪਾਤਸ਼ਾਹ,
ਵੰਡ ਵੰਡ ਕੇ ਸੀ ਖਾਂਦੇ।
'ਓਮ' ਦਾ ਅਖਰ ਲਿਖ,
ਹਜ਼ੂਰ ਨੂੰ ਕਿਹਾ ਪਾਂਧੇ।
ਪੜ੍ਹ ਲਿਖ ਨਾਨਕ ਓਮ ਨੂੰ,
ਹਾਂ ਤੈਨੂੰ ਸਬਕ ਪੜ੍ਹਾਂਦੇ।
ਇਹਦਾ ਅਰਥ ਕੀ ਪਾਂਧਿਆ,
ਨਾਨਕ ਜੀ ਫ਼ਰਮਾਂਦੇ।

੧੨