ਪੰਨਾ:ਭਰੋਸਾ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਂਧੇ ਅਰਥ ਨਾ ਵਾਚਿਆ,
ਸਤਿਗੁਰ ਨੇ ਸਮਝਾਂਦੇ:

"ਜਾਲ ਮੋਹ ਘਸ ਮਸ ਕਰ,
ਮਤ ਕਾਗਦ ਕਰ ਸਾਰ।
ਭਾਓ ਕਲਮ ਕਰ ਚਿਤ ਲਿਖਾਰੀ,
ਗੁਰ ਪੁਛ ਲਿਖ ਬੀਚਾਰ।
ਲਿਖ ਨਾਮ ਸਲਾਹ, ਲਿਖ ਲਿਖ
ਅੰਤ ਨਾ ਪਾਰਾਵਾਰ।
ਬਾਬਾ ਇਹ ਲੇਖਾ ਲਿਖ ਜਾਨ।
ਜਿਥੇ ਲੇਖਾ ਮੰਗੀਐ,
ਤਿਥੈ ਹੋਏ ਸਚਾ ਨੀਸਾਨ।"

ਪਾਂਧੇ ਨੇ ਜਦ ਸੁਣਿਆਂ,
ਓਮ ਦਾ ਅਰਥ ਅਚਾਨਕ।
ਢਹਿ ਚਰਨਾਂ ਤੇ ਆਖਣ ਲਗਾ,
ਤੂੰ ਹੈਂ ਧੰਨ ਗੁਰੂ ਨਾਨਕ।

___


ਉਜੜੇ ਖੇਤ ਹਰਿਔਲੇ ਕੀਤੇ,
ਜਗ ਤਾਰਕ ਦਾਤਾਰ।

੧੩