ਪੰਨਾ:ਭਰੋਸਾ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਨ ਮਨ ਧਨ ਸੀ ਵਾਰਿਆ,
ਗੁਰ ਸਿਖ ਰਾਏ ਬੁਲਾਰ।
ਹੇਠ ਵਨੋਟੇ ਸੁਤੜਾ,
ਕਲਜੁਗ ਦਾ ਅਵਤਾਰ।
ਮੁਖੜੇ ਨਾਨਕ ਸਤਗੁਰ ਦੇ ਤੋਂ,
ਸੇਸ ਹੋਇਆ ਬਲਿਹਾਰ।
ਸੌਦਾ ਖਰਾ ਸੀ ਸੱਚ ਦਾ,
ਕੀਤਾ ਵਿਚ ਸੰਸਾਰ।
ਰੱਬੀ ਬਾਣੀ ਦਾ ਮੇਰੇ ਨਾਨਕ,
ਕੀਤਾ ਸੀ ਪਰਚਾਰ।
ਜਿਥੇ ਜਾਵਣ ਏਹੋ ਆਖਣ,
ਸਦਾ ਪੜ੍ਹੋ ਨਰ ਨਾਰ:
"ਵਾਹਿਗੁਰੂ ਨਾਮ ਜਹਾਜ਼ ਹੈ,
ਚੜ੍ਹੇ ਸੋ ਉਤਰੇ ਪਾਰ।
ਜੋ ਸਰਧਾ ਕਰ ਸੇਂਵਦੇ,
ਪਾਰ ਉਤਾਰਨ ਹਾਰ।"

___


ਓਸ ਸਮੇਂ ਸੀ ਬਿਕ੍ਰਮੀ ਸੰਮਤ,
ਪੰਦਰਾਂ ਸੌ ਉਨਤਾਲੀ।

੧੪