ਪੰਨਾ:ਭਰੋਸਾ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛਰ੍ਹਾਟ ਉਮਰ ਵਿਚ ਹੈਸਨ ਨਾਨਕ,
ਦੋ ਜਹਾਨ ਦ ਵਾਲੀ।
ਕਾਲੂ ਪਿਤਾ ਨੇ ਪੰਡਤ ਤਾਈਂ,
ਆਪਣੇ ਘਰ ਬੁਲਾਇਆ।
ਨਾਨਕ ਨੂੰ ਹੁਣ ਪੰਡਤ ਜੀ,
ਜੰਞੂ ਜਾਏ ਪੁਆਇਆ।
ਜੰਤਰ ਮੰਤਰ ਪੜ੍ਹ ਕੇ ਪੰਡਤ,
ਜੰਞੂ ਪਾਵਣ ਲੱਗਾ।
ਨਾਨਕ ਵੇਖ ਕੇ ਝੂਠਾ ਜੰਞੂ,
ਇਹ ਫ਼ਰਮਾਵਣ ਲੱਗਾ :

"ਦਇਆ ਕਪਾਹ ਸੰਤੋਖ ਸੂਤ
ਜਤ ਗੰਢੀ ਸਤ ਵਟ।
ਇਹ ਜਨੇਊ ਜੀਆ ਕਾ
ਹੈਈ ਤਾਂ ਪਾਂਡੇ ਘੱਤ।
ਨਾ ਇਹੁ ਤੁਟੈ ਨਾ ਮਲ ਲਗੈ
ਨਾ ਇਹੁ ਜਲੈ ਨਾ ਜਾਏ।
ਧੰਨ ਸੁ ਮਾਨਸ ਨਾਨਕਾ
ਜੋ ਗਲ ਚਲੈ ਪਾਇ ॥"

੧੫