ਪੰਨਾ:ਭਰੋਸਾ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹਦੇ ਬਿਨ ਸਭ ਪਖੰਡੀ,
ਇਸ ਨੂੰ ਵਿਸਾਰਨਾ ਨਾ।
ਇਹਦਾ ਹੀ ਬਣ ਜਾ ਬੰਦੇ,
ਬਣ ਕੇ ਫਿਰ ਹਾਰਨਾ ਨਾ।

ਤੂੰ ਉਠਦਾ ਬਹਿੰਦਾ ਡਿਗਦਾ ਢਹਿੰਦਾ
ਸਤਿਗੁਰ ਦੇ ਰੰਗ ਵੇਖੀ ਜਾ।
ਤੂੰ ਖਾਂਦਾ ਪੀਂਦਾ ਮਰਦਾ ਜੀਂਦਾ
ਇਸ ਦਰ ਤੇ ਮੱਥੇ ਟੇਕੀ ਜਾ।

ਇਕ ਹੋਰ ਅਵਤਾਰ ਬਨਾਸਪਤੀ ਹੈ,
ਪੀਂਦਾ ਬੜੀ ਪਿਲਾਂਦਾ ਏ।
ਸਿਰ ਮੁਕਟ ਬੰਨ ਕੇ ਸੋਨੇ ਦਾ,
"ਧੰਨ ਨਿਰੰਕਾਰ" ਸਦਵਾਂਦਾ ਏ।
ਜੰਤਰ ਮੰਤਰ ਝੂਠੇ ਦੇ ਕੇ,
ਭੋਲੇ ਲੋਕ ਫਸਾਂਦਾ ਏ।
ਚੇਲੀਆਂ ਨੂੰ ਬੰਨ੍ਹ ਘੁੰਗਰੂ ਪੈਰੀਂ,
ਵੇਸਵਾ ਵਾਂਗ ਨਚਾਂਦਾ ਏ।

ਅਵਾਰਾ ਗਰਦ ਏਜੰਟ ਨੇ ਉਸ ਦੇ,
ਏਜੰਟ ਵੀ ਉਹ ਜੋ ਰੰਡ-ਮਰੰਡੇ।

੧੯