ਪੰਨਾ:ਭਰੋਸਾ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਦੇ ਚੇਲੇ ਉਹ ਜਾ ਬਣਦੇ,
ਜੋ ਖ਼ਾਨਦਾਨੀ ਮੁਸ਼ਟੰਡੇ।

ਹਿੰਦੂਆਂ ਨੂੰ ਕਹਿੰਦਾ 'ਰਾਮ' ਹਾਂ ਮੈਂ,
ਸਿਖਾਂ ਨੂੰ 'ਨਾਨਕ' ਦੱਸਦਾ ਏ।
ਦਸ ਗੁਰੂਆਂ ਦੇ ਨਾਂ ਰਖ ਕੇ ਤੇ,
ਸੱਪ ਵਾਂਗ ਪੰਥ ਨੂੰ ਡੱਸਦਾ ਏ।
ਮਰਦਾਂ ਤੋਂ ਪੈਸੇ ਠਗਦਾ ਹੈ,
ਰੰਨਾਂ ਨੂੰ ਵੇਖ ਕੇ ਹੱਸਦਾ ਏ।
ਵਿਚੋਲੇ ਨੇ ਘੇਰ ਲੈ ਜਾਂਦੇ,
ਓਥੇ ਜਾ ਮੁਰਗ਼ਾ ਫਸਦਾ ਏ।

ਪਖੰਡੀ ਲਈ ਰੱਬ ਦੇ ਕੁਤੇ,
ਅਰਦਾਸਾ ਕਰ ਕਦਮ ਉਠਾਯਾ ਏ।
ਵੇਖੋ ਹੁਣ ਕਿਦਾਂ ਹੁੰਦੀ ਹੈ,
ਸਤਗੁਰ ਦੀ ਬੇਹਦ ਮਾਯਾ ਏ।

ਰੇਠੇ ਕਰ ਮਿੱਠੇ ਦੱਸੇ,
ਯਾ ਪੱਛਮੀ ਪੰਜਾਬ ਚਲੇ।
ਕੋਈ ਕਰਾਮਾਤ ਦੱਸੇ,
ਯਾ ਦਿੱਲੀਓਂ ਹੁਣ ਛੇਤੀ ਹੱਲੇ।

੨੦