ਪੰਨਾ:ਭਰੋਸਾ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਠੱਗੀ ਪਖੰਡੀ ਨਿਰਾ ਜੇ,
ਇਹਦੇ ਦੇ ਕੱਖ ਨਾ ਪੱਲੇ।
ਇਕ ਦਿਨ ਇਹ ਦਿਲੀ ਵਿਚੋਂ
ਨਿਕਲੇਗਾ ਖਾ ਕੇ ਖੱਲੇ।

ਕਵੀਆ ਤੂੰ ਓਥੇ ਜਾਨਾਂ ਏਂ,
ਵਗੀ ਕੀ ਮਾਰ ਤੈਨੂੰ।
ਪਖੰਡੀ ਨੂੰ ਰੱਬ ਬਣਾਂਦਾ ਏ,
ਲੱਖ ਲੱਖ ਧਿਰਕਾਰ ਤੈਨੂੰ।

ਵਿਸਕੀ ਤੂੰ ਪੀਤੀ ਮੱਥੇ ਜਾ ਟੇਕੇ
ਝੂਠੇ ਅਵਤਾਰ ਨੂੰ।
ਡਾਨਸ ਤੂੰ ਡਿਠੇ ਪੈਸੇ ਤੂੰ ਦਿਤੇ
ਲੁਚੀ ਮੁਟਿਆਰ ਨੂੰ।
ਗਿਰ੍ਹਾਈਆਂ ਤੂੰ ਪਾਈਆਂ ਇਕ ਦੂਜੇ
ਮੂੰਹ ਵਿਚ, ਦਸਿਆ ਸੰਸਾਰ ਨੂੰ।
ਇਹਦੇ ਬਿਨ ਸਿਖਾ ਦਸ ਤੂੰ,
ਕੀ ਡਿਠਾ ਸੱਚੇ ਨਿਰੰਕਾਰ ਨੂੰ।

ਉਹ ਹੈ ਪਖੰਡੀ ਝੂਠਾ ਅਵਤਾਰ,
ਬੰਦੇ ਤੂੰ ਓਥੇ ਨਾ ਜਾ।
ਗੁਰੂ ਹੈ ਸੱਚਾ ਗੁਰੂ ਗਰੰਥ ਸਾਹਿਬ,
ਇਸ ਦੀ ਤੂੰ ਸ਼ਰਨੀਂ ਆ ਜਾ।

੨੧