ਪੰਨਾ:ਭਰੋਸਾ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰਾ ਪੰਥ ਨਿਆਰਾ

ਹਾਂ ਕੁਰਬਾਨ ਕਿਆ ਸ਼ਾਨ ਹੈ ਤੇਰਾ,
ਜਲਵਾ ਕਲਜੁਗ ਸੁਭਾਨ ਹੈ ਤੇਰਾ,
ਹੈਵਾਨ ਹੈ ਤੇਰਾ ਇਨਸਾਨ ਹੈ ਤੇਰਾ,
ਜ਼ਮੀਨ ਹੈ ਤੇਰੀ ਆਸਮਾਨ ਹੈ ਤੇਰਾ,

ਗੁਰੂ ਗੋਬਿੰਦ ਸਿੰਘ ਤੇਰਾ ਨਾਮ ਪਿਆਰਾ।
ਐ ਪੰਥ ਦੇ ਵਾਲੀ ਤੇਰਾ ਪੰਥ ਨਿਆਰਾ।

ਤੇਰਾ ਪੰਥ ਹੈ ਪੱਕਾ ਤੇਰੇ ਕੌਲ ਨੇ ਪੱਕੇ,
ਪੰਥ ਘੁਮਾਏ ਨੇ ਕੇਈ ਮੱਕੇ,
ਪੰਥ ਛੁਡਾਏ ਜ਼ਾਲਮ ਦੇ ਛੱਕੇ,
ਸ਼ਾਨ ਪੰਥ ਦੀ ਹਨ ਪੰਜੇ ਕੱਕੇ,

੨੨