ਪੰਨਾ:ਭਰੋਸਾ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਮ੍ਰਿਤ ਤੇਰਾ ਇਕ ਜੋਸ਼ ਫੁਹਾਰਾ।
ਐ ਪੰਥ ਦੇ ਵਾਲੀ ਤੇਰਾ ਪੰਥ ਨਿਆਰਾ।
 
ਅੰਮ੍ਰਿਤ ਤੇਰੇ ਇਹ ਹਿੰਦ ਬਚਾਇਆ,
ਪੰਜ ਕਕਾਰਾਂ ਹੈ ਰੰਗ ਜਮਾਇਆ,
ਪਟਣੇ ਸਾਹਿਬ ਗੁਰੂ ਜਨਮ ਹੈ ਪਾਇਆ,
ਮਾਤਾ ਗੁਜਰੀ ਦੀ ਸ਼ਾਨ ਵਧਾਇਆ,

ਤੇਗ਼ ਬਹਾਦਰ ਦਾ ਰਾਜ ਦੁਲਾਰਾ।
ਐ ਪੰਥ ਦੇ ਵਾਲੀ ਤੇਰਾ ਪੰਥ ਨਿਆਰਾ।
 
ਤੇਗ਼ ਬਹਾਦਰ ਸਿਰ ਦਿੱਲੀ ਦਿੱਤਾ,
ਚਮਕੌਰ ਦਾ ਹੈਗਾ ਸ਼ਹੀਦੀ ਕਿੱਤਾ,
ਅਜੀਤ ਸੀ ਵੱਡਾ ਜੁਝਾਰ ਸੀ ਨਿੱਕਾ,
ਮੁਗ਼ਲ ਭਜਾਏ ਸੀ ਮਾਰ ਕੇ ਧਿੱਕਾ,

ਸ਼ਹੀਦ ਵਤਨ ਦੇ ਕਰ ਗਏ ਕਿਨਾਰਾ।
ਐ ਪੰਥ'ਦੇ ਵਾਲੀ ਤੇਰਾ ਪੰਥ ਨਿਆਰਾ।
 
ਬੰਦੇ ਬਹਾਦਰ ਸੀ ਹੱਥ ਵਿਖਾਏ,
ਦੀਪ ਸਿੰਘ ਨੇ ਸਿਰ ਤਲੀ ਟਿਕਾਏ,
ਨੀਂਹਾਂ ਅੰਦਰ ਦੋ ਲਾਲ ਚਿਣਾਏ,
ਸਰਹੰਦ ਦੀਆਂ ਕੰਧਾਂ ਸੀ ਸ਼ੋਰ ਮਚਾਏ,

ਵਤਨ ਦੇ ਉਤੇ ਸਰਬੰਸ ਸੀ ਵਾਰਾ।
ਐ ਪੰਥ ਦੇ ਵਾਲੀ ਤੇਰਾ ਪੰਥ ਨਿਆਰਾ।

੨੩