ਪੰਨਾ:ਭਰੋਸਾ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਾਰੂ ਸਿੰਘ ਦੇ ਸਿਰ ਰੰਬੇ ਚਲੇ,
ਪੰਜ ਪਿਆਰੇ ਨਾ ਸਿਦਕੋਂ ਹੱਲੇ,
ਚਾਲੀ ਮੁਕਤਿਆਂ ਸੀ ਦੁਖੜੇ ਝੱਲੇ,
ਲਛਮਣ ਸਿੰਘ ਨੇ ਨਨਕਾਣੇ ਮੱਲੇ,

ਦਾਸ ਮਤੀ ਦੇ ਚਿਰ ਚਲਿਆ ਆਰਾ।
ਐ ਪੰਥ ਦੇ ਵਾਲੀ ਤੇਰਾ ਪੰਥ ਨਿਆਰਾ।

ਸਿੰਘਣੀਆਂ ਓਥੇ ਸੀ ਲਾਲ ਲੁਟਾਏ,
ਚਰਖੜੀਆਂ ਉਤੇ ਸੀ ਲਾਲ ਚੜ੍ਹਾਏ,
ਮਾਵਾਂ ਪੁਤਰ ਸੀ ਜਿਗਰ ਕੁਹਾਏ,
ਗਲ ਹਾਰ ਸਿਰਾਂ ਦੇ ਉਨ੍ਹਾਂ ਹਸ ਹਸ ਪਾਏ

ਲਾਹੌਰ ਦੇ ਅੰਦਰ ਉਹ ਗੁਰੂ ਦੁਆਰਾ।
ਐ ਪੰਥ ਦੇ ਵਾਲੀ ਤੇਰਾ ਪੰਥ ਨਿਆਰਾ।

ਚੜ੍ਹ ਸਾਂਗ ਦੇ ਉਤੇ ਸਿੰਘ ਸਾਬਰ ਗੱਜੇ,
ਤਲਵਾਰ ਤੇ ਖੇਡੇ ਨਾ ਧਰਮੋਂ ਭੱਜੇ,
ਧਰਮੀ ਹੈ ਸਨ ਕੁਧਰਮ ਤੇ ਵੱਜੇ,
ਬੁਜ਼ਦਿਲ ਨਹੀਂ ਸਨ ਸਿੰਘ ਸ਼ੇਰ ਸੀ ਬੱਗੇ

ਅਕਾਲਪੁਰਖ ਦਾ ਉਨ੍ਹਾਂ ਲਿਆ ਸਹਾਰਾ।
ਐ ਪੰਥ ਦੇ ਵਾਲੀ ਤੇਰਾ ਪੰਥ ਨਿਆਰਾ।
 
ਏਹ ਬਾਗ਼ ਹੈ ਦੁਨੀਆਂ ਤੂੰ ਬਾਗ਼ ਦਾ ਮਾਲੀ
ਹੈਂ ਭਾਂਡੇ ਭਰਦਾ ਤੂੰ ਸਭ ਦੇ ਖ਼ਾਲੀ,

੨੪