ਪੰਨਾ:ਭਰੋਸਾ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਿੰਦ ਦੀ ਚਾਦਰ

ਹਿੰਦ ਤੇ ਓਦੋਂ ਜ਼ੁਲਮ ਦੇ ਸੀ ਬੱਦਲ ਕੜਕੇ।
ਲੁਟਾਂ ਮਾਰਾਂ ਪੈਂਦੀਆਂ ਸੀ ਸ਼ਾਮ ਤੇ ਤੜਕੇ।
ਧਾਵੇ ਬੋਲੇ ਮੁਗਲਾਂ ਸੀ ਗ਼ਜ਼ਨੀਓਂ ਚੜ੍ਹਕੇ।
ਚੋਰ ਉਚੱਕਾ ਆਣ ਕੇ ਪਿਆ ਸਭ ਨੂੰ ਦੜਕੇ।
ਧਰਮ ਨਸ਼ਟ ਦਾ ਧਰਮੀਆਂ ਨੂੰ ਕੰਡਾ ਰੜਕੇ।
ਔਰੰਗਾ ਲਾਹ ਲਾਹ ਤੋੜਦਾ ਸੀ ਜੰਞੂ ਫੜਕੇ।
ਬੋਦੀਆਂ ਮੁੰਨ ਇਸਲਾਮ ਦੀ ਉਸ ਪਾਇਆ ਸੜਕੇ।
ਫੱਟਾਂ ਉਤੇ ਜ਼ਾਲਮਾਂ ਨੇ ਲੂਣ ਸੀ ਛੜਕੇ।
ਜੰਮੂ ਤੇ ਕਸ਼ਮੀਰ ਤੋਂ ਆ ਪੰਡਤ ਧੜਕੇ।
ਢਹਿ ਪਏ ਦਰ ਅਨੰਦਪੁਰ ਬਣ ਬਾਲੇ ਲੜਕੇ।

੨੬