ਪੰਨਾ:ਭਰੋਸਾ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੱਖ ਲਓ ਹਿੰਦੂ ਧਰਮ ਨੂੰ, ਹੋ ਰਿਹਾ ਨਿਰਾਦਰ।
ਸ਼ਹਿਨਸ਼ਾਹਾਂ ਦੇ ਸ਼ਾਹ ਹੋ ਗੁਰੂ ਤੇਗ਼ ਬਹਾਦਰ।

ਪਿਤਾ—
ਕਹਿਣ ਲਗੇ ਫਰਜ਼ੰਦ ਨੂੰ ਸੁਣ ਬੱਬਰ ਸ਼ੇਰਾ।
ਸਿਰ ਲੋੜ ਵੱਡੇ ਮਹਾਂ ਪੁਰਸ਼ ਦੀ ਕੀ ਖ਼ਿਆਲ ਹੈ ਤੇਰਾ?

ਬਾਲ ਗੁਰੂ ਜੀ—
ਬਾਲਾ ਗੁਰੂ ਜੀ ਆਖਦੇ ਇਹ ਬੋਲੇ ਜੇਰਾ।
ਕੋਈ ਨਹੀਂ ਵਡਾ ਤੁਸਾਂ ਤੋਂ ਇਹ ਖ਼ਿਆਲ ਹੈ ਮੇਰਾ।

ਪਿਤਾ—
ਸੁਣ ਕੇ ਕਹਿੰਦੇ ਠੀਕ ਹੈ ਸਿੰਘ ਸ਼ੇਰ ਦਲੇਰਾ।
ਦੁਨੀਆਂ ਦਾ ਕਰ ਛਡਿਆ ਤੂੰ ਦੂਰ ਹਨੇਰਾ।
ਸੋਧ ਅਰਦਾਸੇ ਗੁਰਾਂ ਨੇ ਲਿਆ ਰੰਗ ਚੁਫੇਰਾ।
ਔਰੰਗੇ ਦੇ ਦਰਬਾਰ ਵਿਚ ਆ ਲਾਇਆ ਡੇਰਾ।

"ਸੀਸ ਹੈ ਹਾਜ਼ਰ ਜ਼ਾਲਮਾਂ, ਤੈਨੂੰ ਸਾਂਭੇ ਕਾਦਰ।"
ਖੇਡ ਗਏ ਉਹ ਤੇਗ਼ ਤੇ ਗੁਰੂ ਤੇਗ ਬਹਾਦਰ।

ਉਹਨਾਂ ਦਿਤਾ ਸੀਸ ਨੂੰ ਸੀ ਸਮਝ ਕੇ ਚੰਗਾ।
ਜ਼ੁਲਮ ਜਬਰ ਗਿਆ ਫੂਕਿਆ ਚੜ੍ਹੀ ਧਰਮ ਦੀ ਰੰਗਾ।
ਆਖ਼ਰ ਬਾਜ਼ੀ ਹਾਰਦਾ ਜੋ ਝੂਠ ਲਫ਼ੰਗਾ।
ਕੁਝ ਅਰਸੇ ਤੋਂ ਬਾਦ ਫਿਰ ਚਲ ਗਿਆ ਔਰੰਗਾ।

੨੭