ਪੰਨਾ:ਭਰੋਸਾ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਸਤ ਕਲੰਦਰ ਇਹਦੇ ਅੰਦਰ,
ਇਕ ਪਾਜ ਪੰਜਾਬੀ ਬੋਲੀ ਏ।
ਸ਼ਹਿਨਸ਼ਾਹੀ ਇਸ ਭਾਰਤ ਦੇ ਸਿਰ,
ਤਾਜ ਪੰਜਾਬੀ ਬੋਲੀ ਏ।

ਲੈਕਚਰਾਰ ਤੇ ਰਾਗੀ ਜਥੇ,
ਸੁਣਦੇ ਸਦਾ ਸੁਣਾਂਦੇ ਨੇ।
ਢਾਡੀ ਨਾਲ ਸਰੰਗੀਆਂ ਦੇ,
ਪੰਜਾਬੀ ਨੂੰ ਆਪਣਾਂਦੇ ਨੇ।
ਬੁਧੀਵਾਨ ਸਭ ਗੁਣੀ ਗਿਆਨੀ,
ਇਸ ਦੀ ਜੈ ਬੁਲਾਂਦੇ ਨੇ।
ਕਵੀ ਲੋਕ ਕਵਿਤਾਂਵਾਂ ਪੜ੍ਹ ਪੜ੍ਹ,
ਗਿਦੜੋਂ ਸ਼ੇਰ ਬਣਾਂਦੇ ਨੇ।

"ਜ਼ਿੰਦਾਦਿਲ" ਕਿਸੇ ਦੀ ਨਹੀਂ,
ਮੁਹਤਾਜ ਪੰਜਾਬੀ ਬੋਲੀ ਏ।
ਸ਼ਹਿਨਸ਼ਾਹੀ ਇਸ ਭਾਰਤ ਦੇ ਸਿਰ,
ਤਾਜ ਪੰਜਾਬੀ ਬੋਲੀ ਏ।

ਇਹ ਹੈ ਸ਼ਮ੍ਹਾ ਪੰਜਾਬੀ ਬੋਲੀ,
ਮੈਂ ਇਸ ਦਾ ਪਰਵਾਨਾ ਹਾਂ।
ਇਹ ਹੈ ਚੰਨ ਤੇ ਮੈਂ ਚਕੋਰ,
ਇਸ ਦਾ ਮੈਂ ਦੀਵਾਨਾ ਹਾਂ।

੩੩