ਪੰਨਾ:ਭਰੋਸਾ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਗੁਰੂ ਤੇ ਮੈਂ ਹਾਂ ਚੇਲਾ,
ਇਸ ਦਾ ਵਿਰਦ ਪਕਾਨਾ ਹਾ।
ਇਹ ਗੁਡੀ ਤੇ ਮੈਂ ਹਾਂ ਡੋਰ,
ਗੁਡੀ ਸਦਾ ਚੜਾਂਨਾ ਹਾਂ।

ਪੰਜ ਦਰਿਆਂ ਦੀ ਬੋਲੀ ਦੇ,
ਥਾਂ ਥਾਂ ਢੋਲ ਵਜਾਂਵਾਂਗਾ ਮੈਂ।
ਪੰਜਾਬ ਦਾ ਸੂਬਾ ਪੰਜਾਬੀ,
"ਜ਼ਿੰਦਾਦਿਲ" ਬਣਾਵਾਂਗਾ ਮੈਂ।

੩੪