ਪੰਨਾ:ਭਰੋਸਾ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਾਲਸਾ ਰਾਜ

ਵਾਹ ਵਾਹ ਸੀ ਉਹ ਖ਼ਾਲਸਾ ਰਾਜ।

ਪਿਆਰਾਂ ਦੀ ਉਹ ਖਾਨ ਸੀ ਰਾਜ।
ਭੁਖਿਆਂ ਦਾ ਭਗਵਾਨ ਸੀ ਰਾਜ।
ਗੁਰਸਿਖਾਂ ਦੀ ਜਾਨ ਸੀ ਰਾਜ।
ਪੰਜ ਦਰਿਆਂ ਦਾ ਮਾਨ ਸੀ ਰਾਜ।
ਮਹਾਰਾਜੇ ਦੇ ਸਿਰ ਦੇ ਉਤੇ,
ਸੋਂਹਦਾ ਸੀਗਾ ਪੰਥਕ ਤਾਜ।
ਵਾਹ ... ... ... ...
ਹਿੰਦੂ ਪੜ੍ਹਦੇ ਵੇਦ ਪੁਰਾਣ।
ਮੁਸਲਮ ਪੜ੍ਹਦੇ ਸਨ ਕੁਰਾਣ।

੩੫