ਪੰਨਾ:ਭਰੋਸਾ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਜੀਲ ਈਸਾਈ ਪੜ੍ਹਨ ਪੜ੍ਹਾਨ।
ਗਰੰਥ ਗੁਰੂ ਨੂੰ ਸਿਖ ਅਲਾਣ।
ਪੰਜ ਦਰਿਆਂ ਦੇ ਅੰਦਰ ਅੰਦਰ,
ਵਜਦਾ ਸੀ ਇਤਫਾਕ ਦਾ ਸਾਜ।
ਵਾਹ ਵਾਹ ਸੀ ਓਹ ਖ਼ਾਲਸਾ ਰਾਜ।

ਦੁਖੀਆਂ ਦਾ ਗ਼ਮਖ਼ਾਰ ਮਹਾਰਾਜਾ।
ਯਾਰਾਂ ਦਾ ਉਹ ਯਾਰ ਮਹਾਰਾਜਾ।
ਸਖੀਆਂ ਦਾ ਸਰਦਾਰ ਮਹਾਰਾਜਾ।
ਜ਼ਾਲਮ ਲਈ ਤਲਵਾਰ ਮਹਾਰਾਜਾ।
ਸੀ ਅਟਕ ਨੂੰ ਅਟਕਾ ਕੇ ਇਕ ਦਮ,
ਵੈਰੀਆਂ ਨੂੰ ਪਾ ਦਿਤੀ ਭਾਜ।
ਵਾਹ ਵਾਹ ਸੀ ਓਹ ਖ਼ਾਲਸਾ ਰਾਜ।

ਫੂਲਾ ਸਿੰਘ ਸਲਾਰ ਸੀ ਉਹਦਾ।
ਨਲੂਆ ਇਕ ਦਿਲਦਾਰ ਸੀ ਉਹਦਾ।
ਸਾਵਨ ਮੱਲ ਕਲਾਕਾਰ ਸੀ ਉਹਦਾ।
ਖੜਕ ਸਿੰਘ ਹੋਣਹਾਰ ਸੀ ਉਹਦਾ।
ਖਾਨ ਜ਼ਮਾਨ ਪੁਜਾਰੀ ਉਹਦਾ।
ਹਥੋਂ ਦੇ ਗਿਆ ਰਾਜ ਦਾ ਦਾਜ,
ਵਾਹ ਵਾਹ ਸੀ ਉਹ ਖਾਲਸਾ ਰਾਜ।

੩੬