ਪੰਨਾ:ਭਰੋਸਾ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਹਰਾਜਾ ਸੀ ਇਕ ਸ਼ਰਮ ਤੇ ਲਾਜ।
ਵਾਹ ਵਾਹ ਸੀ ਉਹ ਖਾਲਸਾ ਰਾਜ।

ਫੈਸ਼ਨ ਉਦੋਂ ਬੀਮਾਰੀ ਨਹੀਂ ਸੀ।
ਸੁਰਖ਼ੀ ਪੌਡਰ ਜਾਰੀ ਨਹੀਂ ਸੀ।
ਥਾਂ ਥਾਂ ਬੇ-ਰੁਜ਼ਗਾਰੀ ਨਹੀਂ ਸੀ।
ਰਿਸ਼ਵਤ ਰਬ ਦੀ ਯਾਰੀ ਨਹੀਂ ਸੀ।
ਦੋ ਦੋ ਗੁੱਤਾਂ ਲਮਕਦੀਆਂ ਨਹੀਂ ਸਨ,
ਔਰਤ ਸੀ ਪੰਜਾਬ ਦਾ ਪਾਜ।
ਵਾਹ ਵਾਹ ਸੀ ਉਹ ਖਾਲਸਾ ਰਾਜ।

ਕੋਟ ਪੈਂਟ ਨਕਟਾਈਆਂ ਨਹੀਂ ਸਨ।
ਸਿਰ ਛਿਕੂ ਗਲ ਫਾਈਆਂ ਨਹੀਂ ਸਨ।
ਦਾੜ੍ਹੀ ਮੁਛ ਰਗੜਾਈਆਂ ਨਹੀਂ ਸਨ।
ਫਿਕਸੋ ਕਿਸੇ ਨੇ ਲਾਈਆਂ ਨਹੀਂ ਸਨ।
ਨਾ ਇਹ ਸਿਨਮੇ ਥੇਟਰ ਸੀਗੇ,
ਸਭ ਧਰਮੀ ਸੀ ਕੰਮ ਤੇ ਕਾਜ।
ਵਾਹ ਵਾਹ ਸੀ ਉਹ ਖਾਲਸਾ ਰਾਜ।

ਵੰਡਿਆ ਸੀ ਨਾ ਕਿਸੇ ਪੰਜਾਬ।
ਵਡੇ ਵਡੇ ਸੀ ਬੇ-ਹਿਸਾਬ।

੩੮