ਪੰਨਾ:ਭਰੋਸਾ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀਵਨ


ਗੁਰੂ ਅਰਜਨ ਦਾ ਜੀਵਨ ਹੈ,
ਪਰ ਜੀਵਨ ਹੈ ਇਕ ਰਬ ਦਾ ਪਿਆਰ।
ਪਿਆਰ ਸੀਗਾ ਹਰ ਮਜ਼੍ਹਬ ਦੇ ਨਾਲ,
ਸਾਂਝਾ ਸੀ ਰਬੀ ਅਵਤਾਰ।
ਅਵਤਾਰ ਧਾਰ ਉਹ ਆਏ ਕਲਜੁਗ,
ਕਰਨੇ ਲਈ ਰਬੀ ਪਰਚਾਰ।
ਪਰਚਾਰ ਬਾਣੀ ਦਾ ਹਰ ਥਾਂ ਕਰਕੇ,
ਪਾਪੀ ਦਿਤੇ ਲਖਾਂ ਤਾਰ।
ਤਾਰ ਤੰਬੂਰਾ ਛੇੜੀ ਐਸੀ,
ਤਾਰ ਬੋਲੇ ਵਾਹ ਵਾਹ ਕਰਤਾਰ।

੪੦